ਭਰਤੀ ਲਈ ਐੱਸਸੀ ਸਮਾਜ ਨੂੰ ਕੀਤਾ ਜਾ ਰਿਹੈ ਨਜ਼ਰਅੰਦਾਜ਼
1196 ਦੀ ਭਰਤੀ ਲਈ ਐੱਸਈ ਸਮਾਜ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ
Publish Date: Sat, 07 Feb 2026 09:26 PM (IST)
Updated Date: Sat, 07 Feb 2026 09:29 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ 1196 ਨਿਗਮ ਮੁਲਾਜ਼ਮਾਂ ਦੀ ਭਰਤੀ ਲਈ ਐੱਸਈ ਸਮਾਜ ਨੂੰ ਮੇਅਰ ਤੇ ਕਮਿਸ਼ਨਰ ਵੱਲੋਂ ਨਜ਼ਰਅੰਦਾਜ਼ ਕਰ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਕਤ ਦੋਸ਼ ਵਾਲਮੀਕਿ ਟਾਈਗਰ ਫੋਰਸ ਦੇ ਕੌਮੀ ਪ੍ਰਧਾਨ ਅਜੈ ਖੋਸਲਾ ਤੇ ਮੀਤ ਪ੍ਰਧਾਨ ਵਿੱਕੀ ਨੇ ਲਾਉਂਦਿਆਂ ਕਿਹਾ ਹੈ ਕਿ ਵਾਲਮੀਕਿ ਸਮਾਜ ਨੂੰ ਨਵੀਂ ਭਰਤੀ ’ਚ ਬਕਾਇਦਾ ਨੁਮਾਇੰਦਗੀ ਦਿੱਤੀ ਜਾਣੀ ਚਾਹੀਦੀ ਹੈ। ਜੇ ਅਜਿਹਾ ਨਾ ਕੀਤਾ ਗਿਆ ਤਾਂ ਫਿਰ ਸਾਡੀ ਜਥੇਬੰਦੀ ਨੂੰ ਸਾਰੇ ਐੱਸਸੀ ਸਮਾਜ ਨੂੰ ਨਾਲ ਲੈ ਕੇ ਜ਼ੋਰਦਾਰ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਵੇਗਾ, ਜਿਸ ਦੀ ਜ਼ਿੰਮੇਦਾਰੀ ਮੇਅਰ ਤੇ ਕਮਿਸ਼ਨਰ ’ਤੇ ਹੋਵੇਗੀ।