ਅੱਜ ਮਨਾਇਆ ਜਾਵੇਗਾ ਬਾਬਾ ਸਾਹਿਬ ਦਾ ਜਨਮ ਦਿਨ
ਐੱਸਸੀ ਬੀਸੀ ਇੰਪਲਾਈਜ ਯੂਨੀਅਨ ਦੀ ਹੋਈ ਸੁਬਾਈ ਮੀਟਿੰਗ ਡਾ. ਬੀਆਰ ਅੰਬੇਡਕਰ ਦਾ ਜਨਮ ਦਿਨ ਅੱਜ ਮਨਾਇਆ ਜਾਵੇਗਾ
Publish Date: Wed, 22 Apr 2026 08:43 PM (IST)
Updated Date: Wed, 22 Apr 2026 08:46 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਐੱਸਸੀਬੀਸੀ ਇੰਪਲਾਈਜ ਯੂਨੀਅਨ ਦੀ ਮੀਟਿੰਗ ਜਲੰਧਰ ਬੱਸ ਸਟੈਂਡ ਵਿਖੇ ਜਥੇਬੰਦੀ ਦੇ ਦਫਤਰ ਧਰਮਪਾਲ ਚੇਅਰਮੈਨ ਹੁਸ਼ਿਆਰਪੁਰ ਦੀ ਪ੍ਰਧਾਨਗੀ ’ਚ ਕੀਤੀ ਗਈ। ਇਹ ਮੀਟਿੰਗ ਦਾ ਮੁੱਖ ਏਜੰਡਾ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਪੰਜਾਬ ਰੋਡਵੇਜ ਜਲੰਧਰ ਦੋ ਡੀਪੂ ’ਚ ਮਨਾਉਣ ਬਾਰੇ ਸਲਾਹ ਮਸ਼ਵਰਾ ਕੀਤਾ ਗਿਆ। ਸਮੂਹ ਕਰਮਚਾਰੀਆਂ ਨੇ ਇਸ ਪ੍ਰੋਗਰਾਮ ਨੂੰ ਮਨਾਉਣ ਲਈ 23 ਅਪ੍ਰੈਲ ਨੂੰ ਸਹਿਮਤੀ ਤੇ ਸਹਿਯੋਗ ਦਾ ਭਰੋਸਾ ਦਿੱਤਾ। ਸਾਥੀ ਸਲਵਿੰਦਰ ਕੁਮਾਰ ਚੇਅਰਮੈਨ ਨੇ ਆਪਣੇ ਭਾਸ਼ਣ ’ਚ ਕਿਹਾ ਕਿ ਬਾਬਾ ਸਾਹਿਬ ਦੇ ਨਕਸ਼ੇ ਕਦਮ ’ਤੇ ਚੱਲਣ ਦੀ ਲੋੜ ਹੈ ਉਨ੍ਹਾਂ ਦੀਆਂ ਸਿੱਖਿਆਵਾਂ ਪੜ੍ਹੋ, ਜੁੜੋ ਤੇ ਸੰਘਰਸ਼ ਕਰੋ ’ਤੇ ਵਿਚਾਰ ਚਰਚਾ ਕੀਤੀ ਗਈ। ਇਸ ਮੀਟਿੰਗ ’ਚ ਮਹਿਕਮੇ ਨਾਲ ਸਬੰਧਤ ਮਸਲਿਆਂ ’ਤੇ ਚਰਚਾ ਵੀ ਕੀਤੀ ਗਈ। ਪੰਜਾਬ ਹਰਿਆਣਾ ਹਾਈ ਕੋਰਟ ਦੇ 18 ਫੀਸਦੀ ਡੀਏ ਦੇਣ ਦੇ ਫੈਸਲੇ ਦੀ ਪੁਰਜ਼ੋਰ ਸਵਾਗਤ ਕੀਤਾ ਗਿਆ। ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਸਾਰੀਆਂ ਕੈਟਾਗਰੀਆਂ ਦੀਆਂ ਤਰੱਕੀਆਂ ਫੌਰੀ ਕੀਤੀਆਂ ਜਾਣ। ਜਿਹੜੀਆਂ ਦੋ ਤਰੱਕੀਆਂ ਵਰਕਸ਼ਾਪ ’ਚ ਹੈੱਡ ਮਕੈਨਿਕਾਂ ਦੀਆਂ ਕੀਤੀਆਂ ਗਈਆਂ ਸੀ, ਨੂੰ ਤਕਰੀਬਨ ਦੋ ਮਹੀਨੇ ਹੋਣ ’ਤੇ ਵੀ ਡੀਪੂ ਅਲਾਟ ਨਾ ਕਰਨ ’ਤੇ ਸਖ਼ਤ ਨਿਖੇਧੀ ਕੀਤੀ ਗਈ। ਮੀਟਿੰਗ ’ਚ ਸਲਵਿੰਦਰ ਕੁਮਾਰ ਚੇਅਰਮੈਨ, ਧਰਮਪਾਲ ਚੇਅਰਮੈਨ ਹੁਸ਼ਿਆਰਪੁਰ, ਮਨਜੀਤ ਸਿੰਘ ਸੈਣੀ ਨਿਰੰਕਾਰਪੁਰੀ, ਧਰਮਿੰਦਰ ਬੱਬੂ ਜਗਦੇਵ ਸਿੰਘ ਜੰਗ ਬਹਾਦਰ ਚੌਧਰੀ ਸੂਬਾ ਪ੍ਰਧਾਨ ਪੰਜਾਬ ਤੇ ਹੋਰ ਆਗੂ ਹਾਜ਼ਰ ਸਨ।