- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਵੇਂ ਉਸਤਾਦ ਰਾਜਿੰਦਰ ਪਰਦੇਸੀ ਐਵਾਰਡ ਨਾਲ ਸਵਿੰਦਰ ਸੰਧੂ ਸਨਮਾਨਿਤ

ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਸਾਹਿਤ ਕਲਾ ਤੇ ਸੱਭਿਆਚਾਰਕ ਮੰਚ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਮੰਚ ਦੇ ਸੰਸਥਾਪਕ ਪ੍ਰਧਾਨ ਉੱਘੇ ਗ਼ਜ਼ਲਕਾਰ ਰਾਜਿੰਦਰ ਪਰਦੇਸੀ ਦੀ ਯਾਦ ’ਚ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਇਕ ਸ਼ਾਨਦਾਰ ਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ ਗਿਆ, ਜਿਸਦੇ ਪ੍ਰਧਾਨਗੀ ਮੰਡਲ ’ਚ ਪ੍ਰੋ.ਸੰਧੂ ਵਰਿਆਣਵੀ, ਪ੍ਰੋ.ਬਲਦੇਵ ਸਿੰਘ ਬੱਲੀ, ਡਾ. ਕੰਵਲ ਭੱਲਾ, ਡਾ. ਗੁਰਚਰਨ ਕੌਰ ਕੋਚਰ, ਕੁਲਦੀਪ ਸਿੰਘ ਬੇਦੀ ਤੇ ਨਵਤੇਜ ਸਿੰਘ ਗੜ੍ਹਦੀਵਾਲਾ ਵਿਰਾਜਮਾਨ ਹੋਏ। ਮੰਚ ਸੰਚਾਲਨ ਕਰਦਿਆਂ ਲੋਕ ਸ਼ਾਇਰ ਜਗਦੀਸ਼ ਰਾਣਾ ਨੇ ਮੰਚ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸਾਹਿਬਾ ਜੀਟਨ ਕੌਰ ਨੇ ਲੈਕ.ਬਲਬੀਰ ਕੌਰ ਰਾਏਕੋਟੀ ਵੱਲੋਂ ਰਾਜਿੰਦਰ ਪਰਦੇਸੀ ਬਾਰੇ ਲਿਖਿਆ ਪਰਚਾ ਪੜ੍ਹਿਆ। ਪ੍ਰੋ. ਸੰਧੂ ਵਰਿਆਣਵੀ ਨੇ ਨਾਮਵਰ ਕਵਿੱਤਰੀ ਸਵਿੰਦਰ ਸੰਧੂ ਦੀ ਕਵਿਤਾ ਬਾਰੇ ਵਿਚਾਰ ਰੱਖੇ। ਇਸ ਮੌਕੇ ਮੰਚ ਵੱਲੋਂ ਸਵਿੰਦਰ ਸੰਧੂ ਨੂੰ ਪੰਜਵੇਂ ਉਸਤਾਦ ਰਾਜਿੰਦਰ ਪਰਦੇਸੀ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ, ਜਿਸ ’ਚ ਸਨਮਾਨ ਪੱਤਰ, ਨਕਦ ਰਾਸ਼ੀ, ਸ਼ਾਨਦਾਰ ਸ਼ਾਲ ਤੇ ਕਿਤਾਬਾਂ ਸ਼ਾਮਲ ਸਨ।
ਇਸ ਮੌਕੇ ਭਾਵੁਕ ਹੁੰਦੇ ਹੋਏ ਸਵਿੰਦਰ ਸੰਧੂ ਨੇ ਕਿਹਾ ਇਹ ਸਨਮਾਨ ਉਸ ਲਈ ਬਹੁਤ ਵੱਡੇ ਅਰਥ ਰੱਖਦਾ ਹੈ, ਕਿਉਂਕਿ ਉਸ ਨੇ ਰਾਜਿੰਦਰ ਪਰਦੇਸੀ ਦੀ ਦੇਖ ਰੇਖ ਹੇਠ ਹੀ ਲਿਖਣਾ ਸ਼ੁਰੂ ਕੀਤਾ ਸੀ। ਸਵਿੰਦਰ ਸੰਧੂ ਨੇ ਕਵਿਤਾਵਾਂ ਦੀ ਵੀ ਸਾਂਝ ਪਾਈ। ਪ੍ਰੋ.ਬਲਦੇਵ ਸਿੰਘ ਬੱਲੀ, ਪ੍ਰੋ.ਸੰਧੂ ਵਰਿਆਣਵੀ, ਡਾ.ਗੁਰਚਰਨ ਕੌਰ ਕੋਚਰ, ਨਵਤੇਜ਼ ਗੜ੍ਹਦੀਵਾਲਾ ਆਦਿ ਨੇ ਕਿਹਾ ਕਿ ਡਾ.ਕੰਵਲ ਭੱਲਾ, ਜਗਦੀਸ਼ ਰਾਣਾ ਤੇ ਮੰਚ ਦੇ ਸਮੁੱਚੇ ਅਹੁਦੇਦਾਰਾਂ ਨੇ ਆਪਣੇ ਯਤਨਾਂ ਸਦਕਾ ਉਸਤਾਦ ਰਜਿੰਦਰ ਪਰਦੇਸੀ ਨੂੰ ਜੀਂਦੇ ਰੱਖਿਆ ਹੈ। ਉੱਘੇ ਨਾਵਲਕਾਰ ਤੇ ਪੱਤਰਕਾਰ ਕੁਲਦੀਪ ਸਿੰਘ ਬੇਦੀ ਨੇ ਰਾਜਿੰਦਰ ਪਰਦੇਸੀ ਨਾਲ਼ ਆਪਣੀਆਂ ਸਾਂਝਾਂ ਦਾ ਜ਼ਿਕਰ ਕੀਤਾ। ਡਾ.ਕੰਵਲ ਭੱਲਾ ਤੇ ਜਗਦੀਸ਼ ਰਾਣਾ ਨੇ ਕਿਹਾ ਕਿ ਰਜਿੰਦਰ ਪਰਦੇਸੀ ਦਾ ਸਪੁੱਤਰ ਤਜਿੰਦਰ ਮਨਚੰਦਾ ਆਪਣੇ ਪਿਤਾ ਦੀ ਸਾਹਿਤਕ ਵਿਰਾਸਤ ਨੂੰ ਅੱਗੇ ਵਧਾ ਰਿਹਾ ਹੈ।
ਇਸ ਮੌਕੇ ਹੋਏ ਕਵੀ ਦਰਬਾਰ ’ਚ ਕੇ.ਸਾਧੂ ਸਿੰਘ, ਹਰਜੀਤ ਸੰਧੂ, ਸਰਬਜੀਤ ਸਿੰਘ ਸੰਧੂ, ਡਾ.ਗੁਰਚਰਨ ਕੌਰ ਕੋਚਰ, ਗੁਰਦੀਪ ਸਿੰਘ ਸੈਣੀ, ਨੱਕਾਸ਼ ਚਿੱਤੇਵਾਣੀ, ਹਰਦਿਆਲ ਹੁਸ਼ਿਆਰਪੁਰੀ, ਜਗਦੀਸ਼ ਰਾਣਾ, ਦਲਜੀਤ ਮਹਿਮੀ, ਬੱਬੂ ਸੈਣੀ, ਜਿੰਗਾ ਸਿੰਘ, ਜਰਨੈਲ ਸਾਖ਼ੀ, ਮਿੱਤਰ ਮਨਜੀਤ, ਕੀਮਤੀ ਕੈਸਰ, ਜਰਨੈਲ ਸਾਖ਼ੀ, ਸੀਰਤ ਸਿਖਿਆਰਥੀ, ਜੀਤ ਸੁਰਜੀਤ ਬੈਲਜੀਅਮ, ਜਸਪਾਲ ਜ਼ੀਰਵੀ, ਮੋਹਨ ਮਤਿਆਲਵੀ, ਸ਼ਾਮ ਸਰਗੂੰਦੀ, ਗੁਰਮੁਖ ਲੁਹਾਰ, ਹੀਰਾ ਲਾਲ ਮਲਹੋਤਰਾ, ਗੁਲਸ਼ਨ ਮਿਰਜ਼ਾਪੁਰੀ, ਇੰਦਰਜੀਤ ਸਿੰਘ ਮਿਸ਼ਰੀ ਤੇ ਹੋਰ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਖ਼ੂਬ ਰੰਗ ਬੰਨ੍ਹਿਆ। ਗ਼ਜ਼ਲ ਗਾਇਕ ਸੁਰਿੰਦਰ ਗੁਲਸ਼ਨ ਨੇ ਉਸਤਾਦ ਰਾਜਿੰਦਰ ਪਰਦੇਸੀ ਦੀ ਗ਼ਜ਼ਲ ਗਾ ਕੇ ਪ੍ਰੋਗਰਾਮ ਨੂੰ ਸਿਖ਼ਰ ’ਤੇ ਪਹੁੰਚਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਸੰਘਾ, ਕਰਨਲ ਜਗਬੀਰ ਸਿੰਘ ਸੰਧੂ, ਅਸ਼ੋਕ ਗੋਇਲ, ਗੀਤਾ ਵਰਮਾ, ਜਗਦੀਸ਼ ਡਾਲੀਆ, ਨਾਵਲਕਾਰ ਗੁਰਨਾਮ ਬਾਵਾ, ਪ੍ਰੀਤ ਮੋਹੱਦੀਪੁਰੀਆ, ਨਗੀਨਾ ਸਿੰਘ ਬਲੱਗਣ ਆਦਿ ਵੀ ਮੌਜੂਦ ਸਨ।