ਸੱਤਿਅਮ ਗਰੁੱਪ ਆਫ਼ ਇੰਸਟੀਟਿਊਟਸ ਵੱਲੋਂ ਹਾਫ਼ ਮੈਰਾਥਨ ਅੱਜ
ਅਵਤਾਰ ਰਾਣਾ, ਪੰਜਾਬੀ ਜਾਗਰਣ,
Publish Date: Fri, 27 Feb 2026 10:12 PM (IST)
Updated Date: Fri, 27 Feb 2026 10:16 PM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲੀਆਂ ਕਲਾਂ : ਸੱਤਿਅਮ ਗਰੁੱਪ ਆਫ਼ ਇੰਸਟੀਟਿਊਟਸ ਵੱਲੋਂ 28 ਫਰਵਰੀ ਨੂੰ ਆਪਣੀ ਚੌਥੀ ਹਾਫ਼ ਮੈਰਾਥਨ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਵਿਪਨ ਸ਼ਰਮਾ, ਚੇਅਰ ਪਰਸਨ ਜਯੋਤੀ ਸ਼ਰਮਾ ਤੇ ਐੱਮ.ਡੀ. ਸ਼ਿਵਮ ਸ਼ਰਮਾ ਨੇ ਦੱਸਿਆ ਕਿ 'ਸਿਹਤ ਲਈ ਦੌੜੋ ਦੇਸ਼ ਲਈ ਦੌੜੋ' ਦੇ ਬੈਨਰ ਹੇਠ ਇਹ ਹਾਫ਼ ਮੈਰਾਥਨ ਜਲੰਧਰ ਰੋਡ ਸਥਿਤ ਤਾਜ ਸਿਟੀ ਦੇ ਗੇਟ ਤੋਂ ਸਵੇਰੇ 7 ਵਜੇ ਸ਼ੁਰੂ ਹੋ ਕੇ 11 ਕਿੱਲੋਮੀਟਰ ਦਾ ਚੱਕਰ ਲਗਾ ਕੇ ਸੱਤਿਅਮ ਗਰੁੱਪ ਦੇ ਕੈਂਪਸ ਚ' ਜਾ ਕੇ ਸਮਾਪਤ ਹੋਵੇਗੀ। ਇਸ ਹਾਫ਼ ਮੈਰਾਥਨ ਵਿੱਚ ਸਮਾਜ ਦੇ ਸਭ ਵਰਗਾਂ ਦੇ ਨੌਜਵਾਨਾਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ l ਇਸ ਮੈਰਾਥਨ ’ਚ ਹਿੱਸਾ ਲੈਣ ਵਾਲੇ ਸਾਰੇ ਨੌਜਵਾਨਾਂ ਨੂੰ ਟੀ ਸ਼ਰਟਾਂ ਅਤੇ ਸਰਟੀਫਿਕੇਟਾਂ ਨਾਲ ਨਿਵਾਜਿਆ ਜਾਵੇਗਾ l ਪਹਿਲੀ ਪੁਜੀਸ਼ਨ ਹਾਸਲ ਕਰਨ ਵਾਲੇ ਜੇਤੂ ਨੂੰ 11000 ਰੁਪਏ, ਦੂਸਰੀ ਪੁਜੀਸ਼ਨ ਹਾਸਲ ਕਰਨ ਵਾਲੇ ਜੇਤੂ ਨੂੰ 5100 ਰੁਪਏ ਤੇ ਤੀਜੇ ਜੇਤੂ ਨੂੰ 3100/ ਰੁਪਏ ਦੇ ਨਕਦ ਇਨਾਮ ਤੇ ਹੋਰ ਜੇਤੂਆਂ ਨੂੰ ਵੀ ਇਨਾਮਾਂ ਨਾਲ ਸਨਮਾਨਤ ਕੀਤਾ ਜਾਵੇਗਾ। ਇਸ ਮੈਰਾਥਨ ਦੀ ਸ਼ੁਰੂਆਤ ਡੀ.ਐੱਸ.ਪੀ. ਨਕੋਦਰ ਉਂਕਾਰ ਸਿੰਘ ਬਰਾੜ ਕਰਨਗੇ ਤੇ ਇਨਾਮਾਂ ਦੀ ਵੰਡ ਐੱਮ.ਐੱਲ.ਏ. ਨਕੋਦਰ ਇੰਦਰਜੀਤ ਕੌਰ ਮਾਨ ਕਰਨਗੇ।