ਏਪੀਐੱਸ ਕਾਲਜ ਆਫ ਨਰਸਿੰਗ ਵਿਖੇ ਸਰਸਵਤੀ ਪੂਜਾ ਕਰਵਾਈ
ਏਪੀਐਸ ਕਾਲਜ ਆਫ ਨਰਸਿੰਗ ਵਿਖੇ ਸਰਸਵਤੀ ਪੂਜਾ ਕਰਵਾਈ
Publish Date: Sat, 24 Jan 2026 06:34 PM (IST)
Updated Date: Sun, 25 Jan 2026 04:13 AM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਏਪੀਐੱਸ ਕਾਲਜ ਆਫ ਨਰਸਿੰਗ ਮਲਸੀਆਂ ਵਿਖੇ ਕਾਲਜ ਮੈਨੇਜਮੈਂਟ, ਸਟਾਫ ਅਤੇ ਵਿਦਿਆਰਥੀਆਂ ਦੇ ਸਾਂਝੇ ਉੱਦਮ ਸਦਕਾ ਹਰ ਸਾਲ ਦੀ ਤਰ੍ਹਾਂ ਸਰਸਵਤੀ ਪੂਜਾ ਦਾ ਸਮਾਗਮ ਬੜੀ ਧੂਮ-ਧਾਮ ਨਾਲ ਕਰਵਾਇਆ ਗਿਆ। ਪ੍ਰਬੰਧਕ ਰਾਮ ਮੂਰਤੀ ਦੀ ਦੇਖ-ਰੇਖ ਹੇਠ ਕਰਵਾਏ ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਮਾਤਾ ਸਰਸਵਤੀ ਜੀ ਦਾ ਬਹੁਤ ਹੀ ਸੁੰਦਰ ਭਵਨ ਤਿਆਰ ਕੀਤਾ ਗਿਆ। ਉਪਰੰਤ ਪੂਰੀ ਰੀਤੀ-ਰਿਵਾਜਾਂ ਨਾਲ ਹਵਨ ਯੱਗ ਕਰਵਾਇਆ ਗਿਆ ਤੇ ਪੂਜਾ ਅਰਚਨਾ ਕੀਤੀ ਗਈ। ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਤੇ ਸ਼ਰਧਾ ਨਾਲ ਪੂਜਾ ਵਿਚ ਹਿੱਸਾ ਲਿਆ ਤੇ ਮਾਤਾ ਸਰਸਵਤੀ ਦੀ ਮਹਿਮਾ ਦਾ ਗੁਣਗਾਨ ਕੀਤਾ। ਸਮਾਗਮ ਦੀ ਸਮਾਪਤੀ ਮੌਕੇ ਸੰਗਤਾਂ ਲਈ ਛੋਲੇ-ਪੂੜੀਆਂ ਅਤੇ ਖੀਰ ਦਾ ਅਟੁੱਟ ਲੰਗਰ ਵੀ ਵਰਤਾਇਆ ਗਿਆ। ਪ੍ਰਬੰਧਕ ਰਾਮ ਮੂਰਤੀ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਆਉਣ ਵਾਲੇ ਇਮਤਿਹਾਨਾਂ ਵਿਚ ਚੰਗੇ ਅੰਕ ਪ੍ਰਾਪਤ ਕਰਨ ਅਤੇ ਜੀਵਨ ਵਿਚ ਸਫਲ ਹੋਣ ਦਾ ਆਸ਼ੀਰਵਾਦ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਜੇ. ਚੌਹਾਨ, ਵਾਈਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਆਫਿਸ ਸੁਪਰਡੈਂਟ ਜਸਵਿੰਦਰ ਸਿੰਘ, ਸਨੈਨਾ, ਕੁਨਾਲ ਚੌਹਾਨ, ਰੋਹਤਾਸ ਚੋਪੜਾ, ਮਨਦੀਪ ਕੌਰ, ਸਾਰਾ, ਕ੍ਰਿਤਿਕਾ, ਹਰਲੀਨ, ਤਾਨੀਆ, ਪਵਨਦੀਪ ਕੌਰ, ਕਿਰਨਦੀਪ ਕੌਰ, ਸੁਖਲੀਨ, ਬਲਜਿੰਦਰ, ਨਵਨੀਤ, ਹਰਮਨ, ਸ਼ਿਵਾਲੀ ਸ਼ਰਮਾ, ਪ੍ਰਭਜੋਤ ਕੌਰ, ਇਸ਼ੂ ਸੰਧੂ, ਨੀਤੂ ਗਿੱਲ, ਜਸਮੇਲ ਕੌਰ, ਇੰਦਰਬੀਰ ਕੌਰ, ਪਰਮਿੰਦਰ ਕੌਰ, ਦਵਿੰਦਰ ਕੌਰ, ਹਰਜੀਤ ਸਿੰਘ, ਮਨਜੀਤ ਸਿੰਘ, ਰਾਹੁਲ, ਸਤਨਾਮ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਕੁਹਾੜ, ਪਵਨ ਕੁਮਾਰ ਆਦਿ ਹਾਜ਼ਰ ਸਨ।