ਸੰਤੋਸ਼ੀ ਨਗਰ ’ਚ ਹਿੰਸਕ ਝੜਪ
ਸੰਤੋਸ਼ੀ ਨਗਰ ਵਿਵਾਦ ਨੇ ਹਿੰਸਕ ਰੂਪ ਧਾਰਿਆ
Publish Date: Thu, 02 Apr 2026 10:17 PM (IST)
Updated Date: Thu, 02 Apr 2026 10:19 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸੰਤੋਸ਼ੀ ਨਗਰ ਖੇਤਰ ’ਚ ਇਕ ਮਾਮੂਲੀ ਝਗੜਾ ਹਿੰਸਾ ’ਚ ਬਦਲ ਗਿਆ। ਦੋਵੇਂ ਧਿਰਾਂ ਸਿਵਲ ਹਸਪਤਾਲ ਪੁੱਜੀਆਂ ਜਿੱਥੇ ਲਗਭਗ ਦਸ ਮਿੰਟਾਂ ਤੱਕ ਹਫੜਾ-ਦਫੜੀ ਵਾਲਾ ਮਾਹੌਲ ਰਿਹਾ। ਪੀੜਤ ਅਨੁਸਾਰ ਗੁਆਂਢ ’ਚ ਰਹਿਣ ਵਾਲੀ ਇਕ ਔਰਤ ਕਥਿਤ ਤੌਰ ਤੇ ਕਾਫ਼ੀ ਸਮੇਂ ਤੋਂ ਪਰੇਸ਼ਾਨ ਕਰ ਰਹੀ ਸੀ। ਘਟਨਾ ਵਾਲੀ ਸ਼ਾਮ ਨੂੰ ਮੁਲਜ਼ਮ ਨੇ ਨਾ ਸਿਰਫ਼ ਗਾਲੀ-ਗਲੋਚ ਕੀਤਾ, ਸਗੋਂ ਉਸਦੇ ਪਿਤਾ ਤੇ ਵੀ ਹਮਲਾ ਕੀਤਾ। ਮਾਮਲਾ ਸੁਲਝਾਉਣ ਵਾਲੀ ਔਰਤ ਨਾਲ ਵੀ ਹੱਥੋਪਾਈ ਕੀਤੀ ਗਈ ਤੇ ਝਗੜੇ ਦੌਰਾਨ ਉਸਦੇ ਕੱਪੜੇ ਪਾੜ ਦਿੱਤੇ ਗਏ। ਪਰਿਵਾਰ ਦਾ ਦੋਸ਼ ਹੈ ਕਿ ਬਾਅਦ ’ਚ ਹਮਲਾਵਰ ਧਿਰ ਹੋਰ ਵਿਅਕਤੀ ਮੌਕੇ ਤੇ ਪਹੁੰਚੇ ਤੇ ਪੂਰੇ ਪਰਿਵਾਰ ਤੇ ਹਮਲਾ ਕੀਤਾ। ਜਦੋਂ ਪੀੜਤਾਂ ਸਿਵਲ ਹਸਪਤਾਲ ’ਚ ਡਾਕਟਰੀ ਜਾਂਚ ਕਰਵਾਉਣ ਲਈ ਪੁੱਜੀਆਂ ਤਾਂ ਵਿਰੋਧੀ ਧਿਰ ਜੋ ਪਹਿਲਾਂ ਹੀ ਉੱਥੇ ਮੌਜੂਦ ਸੀ, ਨੇ ਮੁੜ ਝਗੜਾ ਸ਼ੁਰੂ ਕਰ ਦਿੱਤਾ। ਹਸਪਤਾਲ ਦੇ ਅੰਦਰ ਵੀ ਉਨ੍ਹਾਂ ਦੇ ਕੱਪੜੇ ਪਾੜ ਦਿੱਤੇ ਗਏ। ਮੌਕੇ ਤੇ ਮੌਜੂਦ ਸੁਰੱਖਿਆ ਕਰਮਚਾਰੀ ਤੇ ਪੁਲਿਸ ਅਧਿਕਾਰੀ ਨੇ ਕਥਿਤ ਤੌਰ ਤੇ ਉਨ੍ਹਾਂ ਨਾਲ ਬਦਸਲੂਕੀ ਕੀਤੀ। ਪੁਲਿਸ ਤੇ ਗੰਭੀਰ ਦੋਸ਼ ਲਗਾਉਂਦਿਆਂ ਪੀੜਤਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀਆਂ ਮੈਡੀਕਲ ਰਿਪੋਰਟਾਂ ਨੂੰ ਅਧਿਕਾਰਤ ਤੌਰ ਤੇ ਦਰਜ ਵੀ ਨਹੀਂ ਕੀਤਾ ਜਾ ਰਿਹਾ ਸੀ।