ਸੰਤ ਨਿਰੰਕਾਰੀ ਸਤਿਸੰਗ ’ਚ ਚਲਾਈ ਸਵੱਛਤਾ ਮੁਹਿੰਮ
ਸੰਤ ਨਿਰੰਕਾਰੀ ਸਤਿਸੰਗ ਭਵਨ ਅੱਪਰਾ ਵੱਲੋਂ ‘ਪ੍ਰੋਜੈਕਟ ਅੰਮ੍ਰਿਤ’ ਤਹਿਤ ਸਫਾਈ ਅਭਿਆਨ
Publish Date: Thu, 26 Feb 2026 08:35 PM (IST)
Updated Date: Thu, 26 Feb 2026 08:37 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੱਪਰਾ : ਬੀਤੇ ਦਿਨੀਂ ਸੰਤ ਨਿਰੰਕਾਰੀ ਸਤਿਸੰਗ ਭਵਨ ਅੱਪਰਾ ਵੱਲੋਂ ‘ਪ੍ਰੋਜੈਕਟ ਅੰਮ੍ਰਿਤ’ ਅਧੀਨ ਸਫਾਈ ਮੁਹਿੰਮ ਚਲਾਈ ਗਈ। ਇਸ ਸਬੰਧੀ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਦੇ ਆਦੇਸ਼ ਅਨੁਸਾਰ ਸਵੱਛ ਮਨ ਤੇ ਸਵੱਛ ਜਲ ਸਰੋਤ ਮਨੁੱਖਤਾ ਦੀ ਭਲਾਈ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੇਵਾ ਦਲ ਤੇ ਸਾਧ ਸੰਗਤ ਵੱਲੋਂ ਮਿਲਜੁਲ ਕੇ ਇਲਾਕੇ ’ਚ ਸਫਾਈ ਮੁਹਿੰਮ ਚਲਾਈ ਗਈ। ਇਸ ਦੌਰਾਨ ਗੜ੍ਹੀ ਮਹਾਸਿੰਘ ਅੱਪਰਾ ਰੋਡ ਨੇੜੇ ਸਥਿਤ ਨਹਿਰ ਤੇ ਹੋਰ ਜਲ ਸਰੋਤਾਂ ਦੀ ਸਫਾਈ ਕਰਕੇ ਲੋਕਾਂ ਨੂੰ ਜਲ ਸਰੋਤਾਂ ਨੂੰ ਸਵੱਛ ਰੱਖਣ ਦਾ ਸੰਦੇਸ਼ ਦਿੱਤਾ ਗਿਆ।