ਡੇਰਾ ਸੱਚਖੰਡ ਬੱਲਾਂ ’ਚ ਸੰਗਰਾਂਦ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ
ਡੇਰਾ ਸੱਚਖੰਡ ਬੱਲਾਂ ਵਿਖੇ ਸੰਗਰਾਂਦ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ
Publish Date: Sun, 15 Mar 2026 11:10 PM (IST)
Updated Date: Sun, 15 Mar 2026 11:12 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਡੇਰਾ ਸੱਚਖੰਡ ਬੱਲਾਂ ਵਿਖੇ ਸੰਗਰਾਂਦ ਦਾ ਪਵਿੱਤਰ ਦਿਹਾੜਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਹ ਸਮਾਗਮ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਮਹਾਰਾਜ, ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ। ਇਸ ਮੌਕੇ ਅੰਮ੍ਰਿਤ ਬਾਣੀ ਗੁਰੂ ਰਵਿਦਾਸ ਜੀ ਦੇ ਪਾਵਨ ਜਾਪ ਕੀਤੇ ਗਏ ਤੇ ਕੀਰਤਨੀ ਜਥਿਆਂ ਵੱਲੋਂ ਗੁਰਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸੰਤ ਨਿਰੰਜਨ ਦਾਸ ਨੇ ਸੰਗਤਾਂ ਨੂੰ ਚੇਤ ਮਹੀਨੇ ਦੀ ਮਹੱਤਤਾ ਬਾਰੇ ਵੀ ਸੰਬੋਧਨ ਕੀਤਾ। ਇਸ ਤੋਂ ਬਾਅਦ ਲੇਖਰਾਜ ਨੂਰਪੁਰ ਤੇ ਸੇਵਾਦਾਰ ਹਰਦੇਵ ਦਾਸ ਆਦਿ ਵੱਲੋਂ ਗੁਰਬਾਣੀ ਦੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਉਪਦੇਸ਼ ਦਿੱਤਾ ਗਿਆ। ਸਮਾਗਮ ਦੌਰਾਨ ਗਿਆਨੀ ਕੁਲਵੰਤ ਸਿੰਘ ਕਜਲਾ, ਬਿਰਦੀ ਬ੍ਰਦਰਜ਼ ਰਾਏਪੁਰ ਤੇ ਸੰਤ ਸਰਣ ਦਾਸ ਪਬਲਿਕ ਸਕੂਲ ਹਰੀਆਬਾਦ ਫਗਵਾੜਾ ਦੇ ਵਿਦਿਆਰਥੀਆਂ ਨੇ ਵੀ ਗੁਰਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਡੇਰਾ ਟਰੱਸਟ ਦੇ ਸਕੱਤਰ ਧਰਮਪਾਲ ਸਿੰਮਕ, ਟਰੱਸਟੀ ਨਿਰੰਜਨ ਦਾਸ ਚੀਮਾ, ਸੇਵਾਦਾਰ ਹਰਮੇਸ਼ ਦਾਸ, ਸ਼ਾਮ ਲਾਲ, ਬਰਿੰਦਰ ਦਾਸ ਬੱਬੂ, ਦਵਿੰਦਰ ਕੁਮਾਰ ਰਾਏਪੁਰ, ਬਾਬਾ ਸੁਖਦੇਵ ਸੁਖੀ ਸਾਬਕਾ ਸਰਪੰਚ ਬੱਲਾ, ਨੰਬਰਦਾਰ ਮਨਜੀਤ ਸਿੰਘ ਰਾਏਪੁਰ ਸਮੇਤ ਹੋਰ ਸੇਵਾਦਾਰ ਤੇ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ। ਇਸ ਮੌਕੇ ਸੰਗਤਾਂ ਲਈ ਗੁਰੂ ਕੇ ਅਤੁੱਟ ਲੰਗਰ ਵੀ ਵਰਤਾਏ ਗਏ।