ਕੁਕੀ ਢਾਬ ਦੇ ਵਿਕਾਸ ਕਾਰਜਾਂ ਨੂੰ ਮਿਲੀ ਹਰੀ ਝੰਡੀ
ਸੰਘਾ ਚੌਕ, ਕੂਕੀ ਢਾਬ ਦੇ ਵਿਕਾਸ ਕਾਰਜਾਂ ਨੂੰ ਮਿਲੀ ਹਰੀ ਝੰਡੀ
Publish Date: Thu, 26 Mar 2026 09:35 PM (IST)
Updated Date: Thu, 26 Mar 2026 09:38 PM (IST)
ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਸੰਘਾ ਚੌਕ, ਕੁਕੀ ਢਾਬ ਵੈੱਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਪ੍ਰਧਾਨ ਪੀਐੱਸ ਆਹਲੂਵਾਲੀਆ ਦੀ ਅਗਵਾਈ ਹੇਠ 10 ਦਿਨ ਪਹਿਲਾਂ ਜਲੰਧਰ ਦੇ ਮੇਅਰ ਵਨੀਤ ਧੀਰ ਨੂੰ ਮਿਲ ਕੇ ਇਲਾਕੇ ’ਚ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਸੀ। ਪੀਐੱਸ ਆਹਲੂਵਾਲੀਆ ਨੇ ਦੱਸਿਆ ਕਿ ਚੌਕ ’ਚ ਪਿਛਲੇ ਕਈ ਸਾਲਾਂ ਤੋਂ ਟ੍ਰੈਫਿਕ ਜਾਮ ਦੀ ਸਮੱਸਿਆ ਸੀ। ਇਹ ਚੌਕ ਕਈ ਕਾਲੋਨੀਆਂ ਨੂੰ ਜੋੜਦਾ ਹੈ, ਜਿਸ ਕਾਰਨ ਇੱਥੇ ਸਾਰਾ ਦਿਨ ਆਵਾਜਾਈ ਕਾਫ਼ੀ ਰਹਿੰਦੀ ਹੈ। ਟ੍ਰੈਫਿਕ ਪੁਲਿਸ ਦੀ ਨਿਯੁਕਤੀ, ਨੌ ਪਾਰਕਿੰਗ ਦੇ ਸਖਤ ਨਿਯਮ ਤੇ ਜ਼ਰੂਰੀ ਸਾਈਨ ਬੋਰਡ ਲਾਏ ਜਾਣ ਸਬੰਧੀ, ਰਾਤ ਦੇ ਸਮੇਂ ਲਾਈਟ ਵਿਵਸਥਾ ਹੋਰ ਅਨੇਕਾਂ ਮੁਸ਼ਕਲਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ। ਆਹਲੂਵਾਲੀਆ ਨੇ ਕਿਹਾ ਕਿ ਉਨ੍ਹਾਂ ਨੂੰ ਮੇਅਰ ਵਨੀਤ ਧੀਰ ਨੇ ਭਰੋਸਾ ਦਵਾਇਆ ਕਿ ਕੁਕੀ ਢਾਬ ਚੌਕ ਦਾ ਸੁੰਦਰੀਕਰਨ ਪਹਿਲ ਦੇ ਅਧਾਰ ’ਤੇ ਕੀਤਾ ਜਾਵੇਗਾ ਤੇ ਇਲਾਕੇ ਦੀਆਂ ਹੋਰ ਸਮੱਸਿਆ ਦਾ ਵੀ ਹੱਲ ਜਲਦ ਕੀਤਾ ਜਾਵੇਗਾ। ਇਸ ਮੌਕੇ ਪੀਐੱਸ ਆਹਲੂਵਾਲੀਆ ਨੇ ਹਲਕਾ ਜਲੰਧਰ ਕੈਂਟ ਦੇ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਦਾ ਧੰਨਵਾਦ ਵੀ ਕੀਤਾ, ਜਿਨ੍ਹਾਂ ਸਦਕਾ ਮੇਅਰ ਵਨੀਤ ਧੀਰ ਸਾਹਮਣੇ ਇਲਾਕੇ ਦੀਆਂ ਮੁਸ਼ਕਲਾਂ ਰੱਖਣ ’ਤੇ ਸਾਰੀਆਂ ਸਮੱਸਿਆਵਾਂ ਦਾ ਹੱਲ ਜਲਦ ਹੋ ਸਕਿਆ।