ਸਰਕਾਰ ਭਗਤ ਸ਼ਾਹ ਜੀ ਦਾ 107ਵਾਂ ਜਨਮ ਦਿਹਾੜਾ
ਸੰਗਤ ਨੇ ਸਰਕਾਰ ਭਗਤ ਸ਼ਾਹ ਜੀ ਦਾ 107ਵਾਂ ਜਨਮ ਦਿਹਾੜਾ
Publish Date: Wed, 21 Jan 2026 06:42 PM (IST)
Updated Date: Wed, 21 Jan 2026 06:45 PM (IST)
ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਸਰਕਾਰ ਭਗਤ ਸ਼ਾਹ ਜੀ ਕੁੱਲੀ ਵਾਲੇ ਮਸਤ ਕਲੰਦਰ ਜੀ ਦਾ 107ਵਾਂ ਜਨਮ ਦਿਹਾੜਾ ਪਿੰਡ ਜੈਤੇਵਾਲੀ ਚ ਦਰਬਾਰ ਕੁੱਲੀ ਵਾਲੇ ਮਸਤ ਕਲੰਦਰ ’ਚ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੱਦੀਨਸ਼ੀਨ ਸਰਕਾਰ ਕ੍ਰਿਸ਼ਨ ਮੁਰਾਰੀ ਸ਼ਾਹ ਨੇ ਦੱਸਿਆ ਕਿ ਸਵੇਰੇ 10:30 ਵਜੇ ਸਮੂਹ ਸੰਗਤਾਂ ਪਿੰਡ ਦੇ ਗੇਟ ਤੋਂ ਲੰਗਰ ਲੈ ਕੇ ਦਰਬਾਰ ਵਿਖੇ ਇਕੱਤਰ ਹੋਣ ਉਪਰੰਤ ਦਰਬਾਰ ਵਿਖੇ ਪਹੁੰਚੀਆਂ। ਇਸ ਦੌਰਾਨ ਸੰਗਤਾ ਵੱਲੋਂ ਮਹਾਂਪੁਰਖਾਂ ਦੀ ਵਡਿਆਈ ਦੇ ਗੀਤ ਗਾਉਂਦਿਆਂ ਸ਼ਬਦ ਕੀਰਤਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਆਪ ਸਰਕਾਰ ਜੀ ਦੇ ਜਨਮ ਦਿਵਸ ਦੇ ਸਬੰਧੀ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ ਅਤੇ ਗੁਰੂ ਮਹਾਰਾਜ ਜੀ ਦੇ ਚਰਨਾਂ ਚ ਸਮੂਹ ਸੰਗਤਾਂ ਦੀ ਤੰਦਰੁਸਤੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੌਕੇ ਪਰਮਜੀਤ ਪਵਾਰ, ਹੀਰਾ ਸਿੰਘ, ਵਜੀਰਾ ਸਿੰਘ, ਗਿਆਨੀ ਗੁਰਵਿੰਦਰ ਸਿੰਘ, ਸਤਪਾਲ ਸਿੰਘ ਔਜਲਾ, ਹਰਜੀਤ ਸਿੰਘ ਢਿੱਲੋਂ, ਪਾਲੀ ਬਜਾੜ ਮੰਗੂਪੁਰ, ਹੰਸ ਰਾਜ ਰਾਣਾ, ਅਮਰਜੀਤ ਕੁਮਾਰ ਜੀਤਾ, ਅਸ਼ੋਕ ਸ਼ਰਮਾ, ਹੰਸਰਾਜ ਰੰਧਾਵਾ, ਰਾਮ ਸਰੂਪ ਪਵਾਰ, ਜਤਿੰਦਰਪਾਲ ਪਵਾਰ, ਸਾਬਕਾ ਸਰਪੰਚ ਰਛਪਾਲ ਸਿੰਘ ਫੌਜੀ, ਹਰਜਿੰਦਰ ਕੁਮਾਰ ਮਹਿਮੀ, ਰਾਕੇਸ਼ ਕੁਮਾਰ ਚੰਦੜ, ਮੰਗਤ ਰਾਮ ਪੁਆਰ ਤੇ ਮੱਖਣ ਲਾਲ ਚੋਪੜਾ ਸਮੇਤ ਹਜ਼ਾਰਾਂ ਦੀ ਗਿਣਤੀ ਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ।