ਸੰਦੀਪ ਜਸਵਾਲ ਨੂੰ ਦਿੱਤਾ ਜਾਵੇਗਾ ਕਾਵਿ ਲੋਕ ਪੁਰਸਕਾਰ 2025, 12 ਅਪ੍ਰੈਲ ਨੂੰ ਹੋ ਰਹੀ 'ਚੜ੍ਹਿਆ ਚੇਤਰ' ਸਾਹਿਤਕ ਮਿਲਣੀ
ਜਾਣਕਾਰੀ ਦਿੰਦਿਆਂ ਪ੍ਰੋਗਰਾਮ ਦੇ ਸੰਚਾਲਕ ਕਮਲੇਸ਼ ਸੰਧੂ ਨੇ ਦੱਸਿਆ ਇਸ ਮੌਕੇ ਕਵੀ ਸੰਦੀਪ ਜਸਵਾਲ ਨੂੰ 'ਕਾਵਿ ਲੋਕ ਪੁਰਸਕਾਰ 2025' ਪ੍ਰਦਾਨ ਕੀਤਾ ਜਾਵੇਗਾ। ਇਸ ਮੌਕੇ ਡਾ. ਉਮਿੰਦਰ ਜੌਹਲ ਸੰਦੀਪ ਦੀ ਕਵਿਤਾ ਬਾਰੇ ਪਰਚਾ ਪੜ੍ਹਨਗੇ। ਉਨ੍ਹਾਂ ਸਾਹਿਤ ਪ੍ਰੇਮੀਆਂ ਨੂੰ ਪਰਿਵਾਰਾਂ ਸਮੇਤ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।
Publish Date: Wed, 08 Apr 2026 09:13 PM (IST)
Updated Date: Wed, 08 Apr 2026 09:20 PM (IST)
ਜਲੰਧਰ: ਪੈਰਾਡਾਈਜ਼ ਫਾਰਮ ਹਾਊਸ ਪੱਦੀ ਖ਼ਾਲਸਾ ਵਿਖੇ 12 ਅਪ੍ਰੈਲ 2026 ਦਿਨ ਐਤਵਾਰ ਨੂੰ 'ਚੜ੍ਹਿਆ ਚੇਤਰ' ਸਾਹਿਤਕ ਮਿਲਣੀ ਕਰਵਾਈ ਜਾ ਰਹੀ ਹੈ। ਇਸ ਪ੍ਰੋਗਰਾਮ 'ਚ ਦੇਸ਼-ਵਿਦੇਸ਼ ਤੋਂ ਲੇਖਕ ਪੁੱਜ ਰਹੇ ਹਨ।