ਮੇਹਰਚੰਦ ਪੋਲੀਟੈਕਨਿਕ ’ਚ ਸਕਸ਼ਮ ਟੈਕ ਵਿਜ਼ਨ ਲੈਬ ਸ਼ੁਰੂ
ਮੇਹਰਚੰਦ ਪੋਲੀਟੈਕਨਿਕ ’ਚ ਸਕਸ਼ਮ ਟੈਕ ਵਿਜ਼ਨ ਲੈਬ ਦੀ ਸ਼ੁਰੂਆਤ
Publish Date: Mon, 13 Apr 2026 06:33 PM (IST)
Updated Date: Mon, 13 Apr 2026 06:37 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮੇਹਰਚੰਦ ਪੋਲੀਟੈਕਨਿਕ ਕਾਲਜ ’ਚ ਨੇਤਰਹੀਣ ਵਿਦਿਆਰਥੀਆਂ ਲਈ “ਸਕਸ਼ਮ ਟੈਕ ਵਿਜ਼ਨ ਲੈਬ” ਦੀ ਸਥਾਪਨਾ ਕੀਤੀ ਗਈ ਹੈ। ਇਸ ਲੈਬ ’ਚ ਪੰਜਾਬ, ਦਿੱਲੀ ਤੇ ਬਿਹਾਰ ਤੋਂ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਨ ਲਈ ਪਹੁੰਚ ਰਹੇ ਹਨ। ਇਹ ਪ੍ਰੋਜੈਕਟ ਸਕਸ਼ਮ ਪੰਜਾਬ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ। ਲੈਬ ਦਾ ਉਦਘਾਟਨ ਡੀਏਵੀ ਮੈਨੇਜਿੰਗ ਕਮੇਟੀ ਦੇ ਨੈਸ਼ਨਲ ਕੋਆਰਡੀਨੇਟਰ (ਕਾਲਜਿਜ) ਤੇ ਡੀਏਵੀ ਕਾਲਜ ਦੇ ਪ੍ਰਿੰਸੀਪਲ ਪ੍ਰੋ. ਅਨੂਪ ਕੁਮਾਰ ਵੱਲੋਂ ਰਿੱਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਤੇ ਸਟਾਫ ਵੱਲੋਂ ਉਨ੍ਹਾਂ ਦਾ ਗੁਲਦਸਤੇ ਨਾਲ ਸਵਾਗਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਜੋਤੀ ਬਾਲ ਕੇ ਕੀਤੀ, ਜਦਕਿ ਪ੍ਰੋ. ਪ੍ਰੇਮ ਸਾਗਰ ਵੱਲੋਂ ਭਜਨ ਵੀ ਪੇਸ਼ ਕੀਤਾ ਗਿਆ। ਦੀਪਿਕਾ ਸਾਗਰ ਨੇ ਸਕਸ਼ਮ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਲੈਬ ਦੀ ਵਰਕਿੰਗ ਦਾ ਡੈਮੋ ਦਿੱਤਾ ਤੇ ਦੱਸਿਆ ਕਿ ਇਸ ਰਾਹੀਂ ਨੇਤਰਹੀਣਾਂ ਨੂੰ ਤਕਨੀਕੀ ਤੌਰ ’ਤੇ ਕਿਵੇਂ ਸਮਰੱਥ ਬਣਾਇਆ ਜਾਵੇਗਾ। ਵਿਦਿਆਰਥੀਆਂ ਨੇ ਵੀ ਆਪਣੇ ਅਨੁਭਵ ਸਾਂਝੇ ਕੀਤੇ। ਮੁੱਖ ਮਹਿਮਾਨ ਪ੍ਰੋ. ਅਨੂਪ ਕੁਮਾਰ ਨੇ ਕਿਹਾ ਕਿ ਇਹ ਲੈਬ ਇਲਾਕੇ ਲਈ ਇਕ ਮਿਸਾਲ ਸਾਬਤ ਹੋਵੇਗੀ, ਜਿੱਥੇ ਨੇਤਰਹੀਣ ਵਿਦਿਆਰਥੀ ਤਕਨੀਕੀ ਸਿੱਖਿਆ ਹਾਸਲ ਕਰਕੇ ਆਪਣੇ ਪੈਰਾਂ ’ਤੇ ਖੜ੍ਹੇ ਹੋਣਗੇ। ਉਨ੍ਹਾਂ ਨੇ ਇਸ ਉਪਰਾਲੇ ਲਈ ਪ੍ਰਿੰਸੀਪਲ ਡਾ. ਜਗਰੂਪ ਸਿੰਘ ਤੇ ਸਕਸ਼ਮ ਪੰਜਾਬ ਨੂੰ ਵਧਾਈ ਦਿੱਤੀ। ਅੰਤ ’ਚ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਉਪਰਾਲਾ ਸਵਾਮੀ ਵਿਰਜਾਨੰਦ ਜੀ ਦੇ ਮਿਸ਼ਨ ਨੂੰ ਅੱਗੇ ਵਧਾਉਂਦਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਲੈਬ ਦੇਸ਼ ਭਰ ’ਚ ਪ੍ਰਸਿੱਧ ਹੋਵੇਗੀ ਤੇ ਵਿਦਿਆਰਥੀ ਕੰਪਿਊਟਰ ਤੇ ਮੋਬਾਈਲ ਟ੍ਰੇਨਿੰਗ ਰਾਹੀਂ ਆਪਣੇ ਸੁਪਨੇ ਸਾਕਾਰ ਕਰਨਗੇ। ਸਮਾਗਮ ਦਾ ਸੰਚਾਲਨ ਪ੍ਰੋ. ਪ੍ਰਭੂ ਦਿਆਲ ਨੇ ਕੀਤਾ।