ਚੇਅਰਮੈਨ ਮੱਖਣ ਪੱਲਣ ਨੇ ਕੀਤੀਆਂ ਮੀਟਿੰਗਾਂ
ਸੈਣ ਸਮਾਜ਼ ਵੈਲਫੇਅਰ ਬੋਰਡ ਪੰਜਾਬ ਮੱਖਣ ਪੱਲਣ ਚੈਅਰਮੈਨ ਨੇ ਕੀਤੀਆਂ ਮੀਟਿੰਗਾਂ
Publish Date: Sun, 01 Mar 2026 06:37 PM (IST)
Updated Date: Mon, 02 Mar 2026 04:10 AM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ : ਚੇਅਰਮੈਨ ਮੱਖਣ ਪੱਲਣ, ਜੋ ਕਿ ਪ੍ਰਬੰਧਕ ਕਮੇਟੀ ਦੇਹਰਾ ਬਾਬਾ ਸੈਣਿ ਭਗਤ ਜੀ ਦੇ ਪ੍ਰਧਾਨ ਵੀ ਹਨ, ਵੱਲੋਂ ਸਰਦੂਲਗੜ੍ਹ, ਮਾਨਸਾ, ਬਰਨਾਲਾ ਤੇ ਰਾਏਕੋਟ ਜ਼ਿਲ੍ਹਿਆਂ ’ਚ ਬੋਰਡ ਵੱਲੋਂ ਨਿਯੁਕਤ ਕੀਤੇ ਗਏ ਜ਼ਿਲ੍ਹਾ ਪ੍ਰਧਾਨਾਂ ਨਾਲ ਵਿਸ਼ੇਸ਼ ਮੀਟਿੰਗਾਂ ਕੀਤੀਆਂ ਗਈਆਂ। ਮੀਟਿੰਗਾਂ ਦੌਰਾਨ ਸੈਣ ਸਮਾਜ ਦੇ ਪਰਿਵਾਰਾਂ ਨੂੰ ਦਰਪੇਸ਼ ਸਮੱਸਿਆਵਾਂ, ਭਲਾਈ ਯੋਜਨਾਵਾਂ ਤੇ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਚੇਅਰਮੈਨ ਮੱਖਣ ਪੱਲਣ ਨੇ ਕਿਹਾ ਕਿ ਬੋਰਡ ਦਾ ਮੁੱਖ ਉਦੇਸ਼ ਸਮਾਜ ਦੇ ਹਰੇਕ ਵਰਗ ਦੀ ਭਲਾਈ ਤੇ ਇਕਜੁਟਤਾ ਨੂੰ ਮਜ਼ਬੂਤ ਕਰਨਾ ਹੈ। ਇਸ ਮੌਕੇ ਸਰਵਣ ਸਿੰਘ ਫੌਜੀ, ਚਰਨਜੀਤ ਸਿੰਘ ਲਾਡੀ, ਮਾਸਟਰ ਜਸਵਿੰਦਰ ਸਿੰਘ, ਡਾ. ਗੁਰਤੇਜ ਸਿੰਘ, ਡਾ. ਪ੍ਰਗਟ ਸਿੰਘ, ਅਮਰੀਕ ਸਿੰਘ, ਨੀਲਾ ਸਿੰਘ, ਬੂਟਾ ਸਿੰਘ, ਰੂਪ ਸਿੰਘ ਮੁਕਤਸਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।