ਯਾਦਗਾਰੀ ਹੋਣ ਨਿੱਬੜਿਆ ਨਾਨਕ ਪਿੰਡੀ 'ਚ ਸਾਈ ਬਾਬੂ ਸ਼ਾਹ ਦਾ ਮੇਲਾ
ਯਾਦਗਾਰੀ ਹੋਣ ਨਿੱਬੜਿਆ ਨਾਨਕ ਪਿੰਡੀ 'ਚ ਸਾਈ ਬਾਬੂ ਸ਼ਾਹ ਦਾ ਮੇਲਾ
Publish Date: Sun, 22 Feb 2026 07:06 PM (IST)
Updated Date: Mon, 23 Feb 2026 04:13 AM (IST)

ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਨਾਨਕ ਪਿੰਡੀ ਵਿਖੇ ਸਾਈਂ ਬਾਬੂ ਸ਼ਾਹ ਤੇ ਸਾਈਂ ਕਪੂਰ ਸ਼ਾਹ ਦੇ ਅਸਥਾਨਾਂ ’ਤੇ ਸਾਲਾਨਾ ਸੱਭਿਆਚਾਰਕ ਜੋੜ ਮੇਲਾ ਸਾਈਂ ਨਸੀਬ ਚੰਦ ਗੱਦੀਨਸ਼ੀਨ ਤੇ ਪ੍ਰਬੰਧਕ ਬੀਬੀ ਜਸਵੀਰ ਕੌਰ ਤੇ ਸੁਖਦੇਵ ਰਾਮ ਦੀ ਦੇਖ ਰੇਖ ਕਰਵਾਇਆ ਗਿਆ। ਇਸ ਮੌਕੇ ਸੁਖਦੇਵ ਰਾਮ ਵਿਜੇ ਕੁਮਾਰ ਲਖਵਿੰਦਰ ਕੁਮਾਰ ਨੇ ਦੱਸਿਆ ਕੀ ਸੱਭਿਆਚਾਰਕ 19 ਫਰਵਰੀ ਨੂੰ ਚਿਰਾਗ ਰੋਸ਼ਨ ਤੇ ਝੰਡੇ ਦੀ ਰਸਮ ਅਦਾ ਕੀਤੀ ਗਈ ਤੇ 20 ਫਰਵਰੀ ਨੂੰ ਸੱਭਿਆਚਾਰਕ ਮੇਲੇ ਦੌਰਾਨ ਕੱਵਾਲ ਸ਼ਕੀਲ ਸਾਬਰੀ ਫਿਲੌਰ ਵਾਲੇ, ਬੂਟਾ ਮੁਹੰਮਦ ਜਮਸ਼ੇਰੀਆ, ਲੋਕ ਗਾਇਕ ਦਵਿੰਦਰ ਦਿਆਲਪੁਰੀ ਤੇ ਨਕਾਲ ਪਾਰਟੀ ਨੇ ਆਪਣੀਆਂ ਆਪਣੀਆਂ ਕਲਾਵਾਂ ਰਾਹੀਂ ਦਰਸ਼ਕਾਂ ਨੂੰ ਕੀਲੀ ਰੱਖਿਆ। ਇਸ ਵਾਰ ਵੀ ਕਰਮਸ਼ੀਲ ਸ਼ਖਸੀਅਤਾਂ ਸੁਰਜੀਤ ਸਿੰਘ ਜੰਡਿਆਲਾ, ਬਲਵਿੰਦਰ ਕੁਮਾਰ ਵਿੱਕੀ, ਡਾ. ਰਮਨ ਕੋਹਲੀ, ਏਐੱਸਆਈ ਪਲਵਿੰਦਰ ਸਿੰਘ, ਬਲਵੀਰ ਚੰਦ ਬੰਬੀਆਂਵਾਲ ਤੇ ਹੋਰਾਂ ਨੂੰ ਸੰਨਮਾਨਿਤ ਕੀਤਾ ਗਿਆ। ਮੇਲੇ ਦੌਰਾਨ ਬੱਚਿਆਂ ਦੀਆਂ ਕੁਸ਼ਤੀਆਂ ਵੀ ਕਰਵਾਈਆਂ ਗਈਆਂ। ਇਸ ਦੌਰਾਨ ਸਾਈਂ ਲਖਵੀਰ ਸ਼ਾਹ ਕਾਦਰੀ ਕਟਾਰੀਆਂ ਵਾਲੇ, ਸਾਈਂ ਮੁਖਤਿਆਰ ਸਿੰਘ ਡੇਰਾ ਬਾਬਾ ਹਾਕਮ ਸ਼ਾਹ, ਸਾਈ ਬੱਬੂ ਸ਼ਾਹ ਜੰਡਿਆਲਾ, ਸਾਈ ਗੁਰਦਿਤ ਸਿੰਘ ਜਗਰਾਲ, ਜਸਵੀਰ ਕੌਰ, ਕਮਲਾ ਦੇਵੀ ,ਪੰਚ ਬੰਦਨਾ ਰਾਣੀ, ਪੰਚ ਬਿਮਲਾ ਦੇਵੀ, ਪੰਚ ਮਨਜੀਤ, ਪੰਚ ਗੁਰਵਿੰਦਰ ਕੁਮਾਰ, ਪਵਨ ਕੁਮਾਰ, ਰਮਨ ਕੁਮਾਰ, ਧਰਮਵੀਰ, ਸੰਦੀਪ ਕੁਮਾਰ, ਸਰਪੰਚ ਅਮਨਦੀਪ ਕੌਰ ਕਾਦੀਆਂ ਵਾਲੀ, ਮਨੋਜ ਖੇੜਾ, ਗੁਰਦੀਪ ਸਿੰਘ ਜਮਸ਼ੇਰ, ਗੌਰਵ ਕੋਹਲੀ, ਡਾ. ਗੁਰਦੀਪ ਕੁਮਾਰ ਸ਼ਰਮਾ, ਅਵਤਾਰ ਤਾਰੀ, ਦੀਪਾ ਮੁਠੱਡਾ, ਪ੍ਰੇਮ ਜੰਡਿਆਲਾ, ਗੇਜੋ ਯੂਕੇ, ਹਰਮੇਸ਼ ਲਾਲ ਅਹੀਰ, ਡਾ. ਜਸਮਨ ਜੱਖੂ, ਰੂਹਾਨ ਜੱਖੂ, ਦੀਆ, ਹਰਮਨ ਜੱਖੂ ਤੇ ਯੋਗਰਾਜ ਸਮੇਤ ਵੱਡੀ ਗਿਣਤੀ ’ਚ ਇਲਾਕਾਵਾਸੀ ਸੰਗਤਾਂ ਹਾਜ਼ਰ ਸਨ। ਮੇਲੇ ਦੌਰਾਨ ਸਟੇਜ ਸੈਕਟਰੀ ਦੀ ਭੂਮਿਕਾ ਤੀਰਥ ਸਿੰਘ ਸਪਰਾ ਭੋਡੇ ਸਪਰਾਏ ਵੱਲੋਂ ਬਾਖੂਬੀ ਨਿਭਾਈ ਗਈ।