ਬਾਬਾ ਦੀਪਕ ਸ਼ਾਹ ਭੁਲੱਥ ਨੂੰ ਦਿੱਤੀਆਂ ਮੁਬਾਰਕਾਂ
ਬਾਬਾ ਦੀਪਕ ਸ਼ਾਹ ਭੁਲੱਥ ਦੀ ਸੂਫ਼ੀ ਸੰਤ ਭਲਾਈ ਬੋਰਡ ਪੰਜਾਬ ਦੇ ਚੇਅਰਮੈਨ ਵਜੋਂ ਨਿਯੁਕਤੀ ’ਤੇ ਸਾਂਈ ਅਤਾਉੱਲਾ ਕਾਦਰੀ ਵੱਲੋਂ ਮੁਬਾਰਕਾਂ
Publish Date: Mon, 19 Jan 2026 06:36 PM (IST)
Updated Date: Mon, 19 Jan 2026 06:39 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਪੰਜਾਬ ਸਰਕਾਰ ਦੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਵੱਲੋਂ ਬਾਬਾ ਦੀਪਕ ਸ਼ਾਹ ਭੁਲੱਥ ਨੂੰ ਸੂਫ਼ੀ ਸੰਤ ਭਲਾਈ ਬੋਰਡ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ’ਤੇ ਦਰਬਾਰ ਬਾਬਾ ਆਸਾ ਰੂੜਾ ਜੀ ਦੇ ਗੱਦੀਨਸ਼ੀਨ ਸਾਂਈ ਅਤਾਉੱਲਾ ਕਾਦਰੀ ਉਰਫ ਮੋਤੀ ਸਾਂਈ ਨੇ ਬਾਬਾ ਦੀਪਕ ਸ਼ਾਹ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਸਾਂਈ ਅਤਾਉੱਲਾ ਕਾਦਰੀ ਨੇ ਕਿਹਾ ਕਿ ਬਾਬਾ ਦੀਪਕ ਸ਼ਾਹ ਭੁਲੱਥ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਪੂਰੇ ਪੰਜਾਬ ਦੇ ਸੰਤਾਂ ਤੇ ਮਹਾਂਪੁਰਸ਼ਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਪ੍ਰਭਾਵਸ਼ਾਲੀ ਕਦਮ ਚੁੱਕਣਗੇ। ਅੰਤ ’ਚ ਸਾਂਈ ਅਤਾਉੱਲਾ ਕਾਦਰੀ ਨੇ ਬਾਬਾ ਦੀਪਕ ਸ਼ਾਹ ਭੁਲੱਥ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਅੱਗੇ ਵੀ ਹੋਰ ਤਰੱਕੀਆਂ ਤੇ ਉੱਚੇ ਮੁਕਾਮ ਹਾਸਲ ਕਰਨ।