ਪੰਡੋਰੀ ਖਾਸ ’ਚ ਸਹੋਤਾ ਪਰਿਵਾਰ ਨੇ ਅੱਖਾਂ ਦਾ ਜਾਂਚ ਕੈਂਪ ਲਗਾਇਆ
ਪੰਡੋਰੀ ਖਾਸ ਵਿਖੇ ਸਹੋਤਾ ਪਰਿਵਾਰ ਵੱਲੋਂ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ
Publish Date: Sun, 05 Apr 2026 08:34 PM (IST)
Updated Date: Mon, 06 Apr 2026 04:11 AM (IST)
ਸੁਰਿੰਦਰ ਛਾਬੜਾ, ਪੰਜਾਬੀ ਜਾਗਰਣ, ਮਹਿਤਪੁਰ : ਪਿੰਡ ਪੰਡੋਰੀ ਖਾਸ ਵਿਖੇ ਗੁਰਦੁਆਰਾ ਗੁਰੂਸਰ ਸਾਹਿਬ ’ਚ ਸਹੋਤਾ ਪਰਿਵਾਰ ਵੱਲੋਂ ਅੱਖਾਂ ਦਾ ਮੁਫ਼ਤ ਚੈਕਅਪ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਿੰਦਰ ਪੰਡੋਰੀ ਵੱਲੋਂ ਕੀਤਾ ਗਿਆ। ਇਸ ਮੌਕੇ ਕਿਰਪਾਲ ਸਿੰਘ (ਸਾਬਕਾ ਸਰਪੰਚ), ਡਾ. ਪ੍ਰਸ਼ੋਤਮ ਲਾਲ ਮੱਲੀ (ਸਕੱਤਰ, ਮੱਲੀ ਵੈੱਲਫੇਅਰ ਸੁਸਾਇਟੀ), ਗੁਰਦਾਸ ਮੱਲੀ ਤੇ ਸਤਨਾਮ ਸਿੰਘ ਪਹੋਲਕੇ ਸਮੇਤ ਹੋਰ ਵਿਅਕਤੀ ਮੌਜੂਦ ਸਨ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਤਰਸੇਮ ਸਿੰਘ ਵੱਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਕੈਂਪ ਦੌਰਾਨ ਪੀਆਈਐੱਮਐੱਸ ਹਸਪਤਾਲ ਦੀ ਡਾਕਟਰੀ ਟੀਮ, ਜਿਸ ਦੀ ਅਗਵਾਈ ਡਾ. ਰੁਚਿਤ ਬਜਾਜ ਕਰ ਰਹੇ ਸਨ, ਵੱਲੋਂ ਲਗਪਗ 250 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਇਸ ’ਚੋਂ 32 ਮਰੀਜ਼ਾਂ ਦੇ ਆਪ੍ਰੇਸ਼ਨ ਕਰ ਕੇ ਲੈਂਜ਼ ਵੀ ਪਾਏ ਗਏ। ਇਸ ਦੇ ਨਾਲ ਹੀ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ। ਕੈਂਪ ਨੂੰ ਸਫਲ ਬਣਾਉਣ ’ਚ ਸਹੋਤਾ ਪਰਿਵਾਰ ਤੇ ਸਥਾਨਕ ਸੰਗਤ ਦਾ ਵਿਸ਼ੇਸ਼ ਯੋਗਦਾਨ ਰਿਹਾ।