- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੱਛੋਵਾਲ ਵਿਖੇ ਪੇਂਡੂ ਖੇਡ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਪਿੰਡ ਬੱਛੋਵਾਲ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਤੇ ਬਾਬਾ ਹੰਸਾ ਸਿੰਘ ਐਜੂਕੇਸ਼ਨ ਐਂਡ ਕਲਚਰਲ ਚੈਰੀਟੇਬਲ ਟਰੱਸਟ ਵੱਲੋਂ ਬਾਬਾ ਹੰਸਾ ਸਿੰਘ ਦੀ ਯਾਦ ’ਚ ਦੋ ਦਿਨਾਂ ਕਬੱਡੀ ਤੇ ਵਾਲੀਵਾਲ ਪੇਂਡੂ ਖੇਡ ਮੇਲਾ ਕਰਵਾਇਆ। ਮੇਲੇ ਦਾ ਉਦਘਾਟਨ ਸੰਤੋਖ ਸਿੰਘ ਢੇਸੀ, ਸੁਰਿੰਦਰਪਾਲ ਸਿੰਘ ਢੇਸੀ ਸਰਪੰਚ ਪਿੰਡ ਬੱਛੋਵਾਲ, ਹਰਜੀਤ ਸਿੰਘ ਢੇਸੀ ਪ੍ਰਧਾਨ ਭੀਕੇਯੂ ਦੁਆਬਾ ਜ਼ਿਲ੍ਹਾ ਜਲੰਧਰ, ਗ੍ਰਾਮ ਪੰਚਾਇਤ ਤੇ ਐੱਨਆਰਆਈ ਵੀਰਾਂ ਵੱਲੋਂ ਅਰਦਾਸ ਉਪਰੰਤ ਕਰ ਕਮਲਾਂ ਨਾਲ ਕੀਤਾ ਗਿਆ। ਖੇਡ ਮੇਲੇ ਦੇ ਪਹਿਲੇ ਦਿਨ ਵਾਲੀਵਾਲ ਟੂਰਨਾਮੈਂਟ ਕਰਵਾਇਆ ਗਿਆ, ਜਿਸ ’ਚ 12 ਟੀਮਾਂ ਨੇ ਭਾਗ ਲਿਆ। ਫਾਈਨਲ ਮੁਕਾਬਲਾ ਕਮਾਲਪੁਰ ਤੇ ਤੇਹਿੰਗ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ’ਚ ਕਮਾਲਪੁਰ ਦੀ ਟੀਮ ਨੇ 25 ਅੰਕ ਪ੍ਰਾਪਤ ਕਰਕੇ ਤੇਹਿੰਗ ਨੂੰ ਹਰਾਇਆ। ਜੇਤੂ ਟੀਮ ਕਮਾਲਪੁਰ ਨੂੰ ਯਾਦਗਾਰੀ ਚਿੰਨ੍ਹ ਤੇ 11,000 ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ, ਜਦਕਿ ਦੂਜੇ ਸਥਾਨ ’ਤੇ ਰਹੀ ਟੀਮ ਤੇਹਿੰਗ ਨੂੰ ਯਾਦਗਾਰੀ ਚਿੰਨ੍ਹ ਤੇ 6,100 ਨਕਦ ਰਾਸ਼ੀ ਪ੍ਰਦਾਨ ਕੀਤੀ ਗਈ। ਦੂਜੇ ਦਿਨ ਕਬੱਡੀ ਦੇ 65 ਕਿਲੋ, 45 ਕਿਲੋ ਤੇ 35 ਕਿਲੋ ਭਾਰ ਵਰਗਾਂ ਦੇ ਮੁਕਾਬਲੇ ਕਰਵਾਏ ਗਏ। 65 ਕਿਲੋ ਭਾਰ ਵਰਗ ਦਾ ਫਾਈਨਲ ਮੈਚ ਬੱਛੋਵਾਲ ਤੇ ਜਗਤਪੁਰ ਸਾਧਪੁਰ ਵਿਚਕਾਰ ਹੋਇਆ, ਜਿਸ ’ਚ ਬੱਛੋਵਾਲ ਦੀ ਟੀਮ ਨੇ ਜਿੱਤ ਹਾਸਲ ਕੀਤੀ। 45 ਕਿਲੋ ਭਾਰ ਵਰਗ ’ਚ ਨੱਤਾ ਨੇ ਪਿੰਡ ਦੀ ਟੀਮ ਨੂੰ ਹਰਾਇਆ, ਜਦਕਿ 35 ਕਿਲੋ ਭਾਰ ਵਰਗ ’ਚ ਰੁੜਕੀ ਨੇ ਭਾਣੋਕੀ ਨੂੰ ਮਾਤ ਦਿੱਤੀ। ਪ੍ਰਬੰਧਕਾਂ ਵੱਲੋਂ ਸਾਰੀਆਂ ਜੇਤੂ ਟੀਮਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਤੋਖ ਸਿੰਘ ਢੇਸੀ, ਸੁਰਿੰਦਰਪਾਲ ਸਿੰਘ ਢੇਸੀ ਤੇ ਹਰਜੀਤ ਸਿੰਘ ਢੇਸੀ ਨੇ ਕਿਹਾ ਕਿ ਅਜਿਹੇ ਪੇਂਡੂ ਖੇਡ ਮੇਲੇ ਤੇ ਧਾਰਮਿਕ ਸਮਾਗਮ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੇ ਮਾੜੀਆਂ ਅਲਾਮਤਾਂ ਤੋਂ ਦੂਰ ਰੱਖਣ ’ਚ ਮਦਦਗਾਰ ਸਾਬਤ ਹੁੰਦੇ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਖੇਡ ਮੈਦਾਨਾਂ ’ਚ ਆ ਕੇ ਆਪਣਾ ਤੇ ਪੰਜਾਬ ਦਾ ਨਾਮ ਦੇਸ਼-ਵਿਦੇਸ਼ ’ਚ ਰੌਸ਼ਨ ਕਰਨ ਦੀ ਅਪੀਲ ਕੀਤੀ। ਇਸ ਮੌਕੇ ਬਾਬਾ ਸਰੂਪ ਸਿੰਘ ਬੱਛੋਵਾਲ, ਸੱਤਾ ਦੁਸਾਂਝ, ਹਰਭਜਨ ਸਿੰਘ ਬਾਜਵਾ, ਤਰਸੇਮ ਸਿੰਘ ਢਿੱਲੋਂ, ਪ੍ਰਭਜੋਤ ਸਿੰਘ ਢੇਸੀ, ਰਾਣਾ ਹੇਅਰ (ਕੈਨੇਡਾ), ਸਤਵਿੰਦਰਪਾਲ ਸਿੰਘ ਨੰਬਰਦਾਰ, ਯਾਦਵਿੰਦਰ ਸਿੰਘ, ਅਮਰਜੀਤ ਸਿੰਘ ਸੰਧੂ, ਹਰਜਿੰਦਰ ਕੁਮਾਰ (ਡੀਐੱਸਪੀ ਰੀਡਰ ਫਿਲੌਰ), ਵਾਹਿਗੁਰੂ ਪਾਲ ਸਿੰਘ, ਜਗਜੀਤ ਸਿੰਘ, ਲਾਭ ਸਿੰਘ, ਦਲਜੀਤ ਕੁਮਾਰ, ਬਲਵਿੰਦਰ ਸਿੰਘ, ਹਰਜੀਤ ਕੁਮਾਰ ਢੰਡਾ, ਦਲਜੀਤ ਸਿੰਘ, ਸੁਰਜੀਤ ਸਿੰਘ, ਰੇਸ਼ਮ ਸਿੰਘ, ਸੁਖਦੇਵ ਸਿੰਘ ਬੱਛੋਵਾਲ, ਵਿਜੈ ਥਾਣੇਦਾਰ, ਲਖਵਿੰਦਰ ਸਿੰਘ ਥਾਣੇਦਾਰ, ਹੰਸਰਾਜ ਠੇਕੇਦਾਰ ਗੜਾ, ਗ੍ਰਾਮ ਪੰਚਾਇਤ ਮੈਂਬਰ ਤੇ ਸਮੂਹ ਨਗਰ ਵਾਸੀ ਹਾਜ਼ਰ ਸਨ।