ਚਾਵਲਾ ਮੋਬਾਈਲ ਪੁਆਇੰਟ ’ਤੇ ਫੋਨ ਦੀ ਕੀਮਤ ਨੂੰ ਲੈ ਕੇ ਹੰਗਾਮਾ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ,
Publish Date: Mon, 30 Mar 2026 08:43 PM (IST)
Updated Date: Mon, 30 Mar 2026 08:45 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸੋਮਵਾਰ ਸ਼ਾਮ ਨੂੰ 'ਚਾਵਲਾ ਮੋਬਾਈਲ ਪੁਆਇੰਟ' 'ਤੇ ਮੋਬਾਈਲ ਫ਼ੋਨ ਖਰੀਦਣ ਆਏ ਇਕ ਨੌਜਵਾਨ ਅਤੇ ਦੁਕਾਨਦਾਰਾਂ ਵਿਚਾਲੇ ਝਗੜਾ ਇੰਨਾ ਵੱਧ ਗਿਆ ਕਿ ਪੁਲਿਸ ਨੂੰ ਮੌਕੇ 'ਤੇ ਬੁਲਾਉਣੀ ਪਈ। ਦੋਵਾਂ ਧਿਰਾਂ ਨੇ ਇਕ ਦੂਜੇ 'ਤੇ ਗੰਭੀਰ ਦੋਸ਼ ਲਾਏ ਹਨ। ਬਲਬੀਰ ਸਿੰਘ ਵਾਸੀ ਧਾਦਰਾ ਨੇ ਦੋਸ਼ ਲਗਾਇਆ ਕਿ ਉਹ ਮੋਬਾਈਲ ਫ਼ੋਨ ਲੈਣ ਲਈ ਦੁਕਾਨ 'ਤੇ ਆਇਆ ਸੀ ਪਰ ਉੱਥੇ ਮੌਜੂਦ ਮੁਲਾਜ਼ਮਾਂ ਨੇ ਉਸ ਨਾਲ ਗ਼ਲਤ ਸਲੂਕ ਕੀਤਾ। ਬਲਬੀਰ ਦਾ ਦਾਅਵਾ ਹੈ ਕਿ ਉਸ ਨੂੰ ਡਰਾਇਆ-ਧਮਕਾਇਆ ਗਿਆ ਤੇ ਦੁਕਾਨ ਤੋਂ ਬਾਹਰ ਕੱਢ ਦਿੱਤਾ ਗਿਆ। ਘਟਨਾ ਦੌਰਾਨ ਉਸ ਨਾਲ ਮਾਰਕੁੱਟ ਵੀ ਕੀਤੀ।
ਇਸ ਦੇ ਉਲਟ ਦੁਕਾਨ ਮਾਲਕਾਂ ਨੇ ਇਨ੍ਹਾਂ ਦੋਸ਼ਾਂ ਨੂੰ ਸਪੱਸ਼ਟ ਤੌਰ 'ਤੇ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਸਬੰਧਤ ਨੌਜਵਾਨ ਨੇ ਦੋ ਦਿਨ ਪਹਿਲਾਂ ਫ਼ੋਨ ’ਤੇ ਫ਼ੋਨ ਦੀ ਕੀਮਤ ਬਾਰੇ ਪੁੱਛਿਆ ਸੀ ਪਰ ਬੁਕਿੰਗ ਨਹੀਂ ਕੀਤੀ ਸੀ। ਜਦੋਂ ਉਹ ਅੱਜ ਦੁਕਾਨ ’ਤੇ ਗਿਆ ਤਾਂ ਉਹ ਪੁਰਾਣੇ ਰੇਟ 'ਤੇ ਮੋਬਾਈਲ ਫ਼ੋਨ ਖਰੀਦਣ 'ਤੇ ਜ਼ੋਰ ਦੇਣ ਲੱਗਾ। ਜਦੋਂ ਉਸ ਨੂੰ ਦੱਸਿਆ ਗਿਆ ਕਿ ਕੀਮਤਾਂ ਵਧ ਗਈਆਂ ਹਨ ਤਾਂ ਉਸ ਨੇ ਬਹਿਸ ਸ਼ੁਰੂ ਕਰ ਦਿੱਤੀ ਤੇ ਆਪਣੀ ਪਛਾਣ ਇਕ ਕਿਸਾਨ ਵਜੋਂ ਦੱਸਦਿਆਂ ਦੁਕਾਨ ਦੇ ਬਾਹਰ ਧਰਨਾ ਦੇਣ ਦੀ ਧਮਕੀ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪੁੱਜੀ ਪੁਲਿਸ ਟੀਮ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕੀਤਾ ਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ। ਪੁਲਿਸ ਫਿਲਹਾਲ ਝਗੜੇ ਦੇ ਅਸਲ ਕਾਰਨ ਦਾ ਪਤਾ ਲਾਉਣ ਲਈ ਮਾਮਲੇ ਦੀ ਜਾਂਚ ਕਰ ਰਹੀ ਹੈ।