ਸੀਟੀ ਗਰੁੱਪ ’ਚ ਰੋਬੋਟਿਕਸ ਚੈਂਪੀਅਨਸ਼ਿਪ ਕਰਵਾਈ
ਸੀਟੀ ਗਰੁੱਪ ਦੇ ਮਕਸੁਦਾਂ ਕੈਂਪਸ ’ਚ ਰੋਬੋਟਿਕਸ ਚੈਂਪੀਅਨਸ਼ਿਪ 2026 ਕਰਵਾਈ
Publish Date: Sun, 22 Feb 2026 06:31 PM (IST)
Updated Date: Sun, 22 Feb 2026 06:33 PM (IST)

- 50 ਤੋਂ ਵੱਧ ਟੀਮਾਂ ਦੀ ਭਾਗੀਦਾਰੀ, ਤਕਨਾਲੋਜੀ ਤੇ ਨਵੀਨਤਾ ਦਾ ਜਸ਼ਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਉੱਤਰੀ ਕੈਂਪਸ ਮਕਸੂਦਾਂ ’ਚ ਸੈਂਟਰ ਆਫ ਐਕਸਲੈਂਸ ਫਾਰ ਰਿਸਰਚ ਐਂਡ ਇਨੋਵੇਸ਼ਨ ਦੇ ਸਹਿਯੋਗ ਨਾਲ ਰੋਬੋਟਿਕਸ ਚੈਂਪੀਅਨਸ਼ਿਪ 2026 ਕਰਵਾਇਆ। ਇਸ ਮੁਕਾਬਲੇ ’ਚ ਵੱਖ-ਵੱਖ ਸੰਸਥਾਵਾਂ ਤੋਂ 50 ਤੋਂ ਵੱਧ ਟੀਮਾਂ ਨੇ ਹਿੱਸਾ ਲਿਆ। ਸਮਾਗਮ ਦੌਰਾਨ ਰੋਬੋ ਆਫ-ਰੋਡਿੰਗ ਤੇ ਰੋਬੋ ਟਗ਼ ਆਫ਼ ਵਾਰ ਵਰਗੀਆਂ ਰੋਮਾਂਚਕ ਮੁਕਾਬਲੇਬਾਜ਼ੀਆਂ ਕਰਵਾਈਆਂ ਗਈਆਂ, ਜਿੱਥੇ ਵਿਦਿਆਰਥੀਆਂ ਨੇ ਆਪਣੀ ਤਕਨੀਕੀ ਸਮਝ, ਨਵੀਨ ਸੋਚ ਤੇ ਟੀਮ ਵਰਕ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸੈਂਟਰਲ ਇੰਸਟੀਚਿਊਟ ਆਫ਼ ਹੈਂਡ ਟੂਲਜ਼, ਐੱਮਐੱਸਐੱਮਈ ਮੰਤਰਾਲਾ, ਪ੍ਰਿੰਸਪਲ ਡਾਇਰੈਕਟਰ ਇੰਚਾਰਜ ਪ੍ਰਦੀਪ ਵਰਮਾ ਰਹੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਰਾਹੀਂ ਆਪਣੇ ਤਕਨੀਕੀ ਤੇ ਉਦਯੋਗੀਕ ਹੁਨਰ ਨਿਖਾਰਨ ਲਈ ਪ੍ਰੇਰਿਤ ਕੀਤਾ। ਰੋਬੋਟਿਕਸ ਚੈਂਪੀਅਨਸ਼ਿਪ 2026 ਦੀ ਓਵਰਆਲ ਟਰਾਫੀ ਸ਼ਾਨਦਾਰ ਪ੍ਰਦਰਸ਼ਨ ਲਈ ਜੀਐੱਨਏ ਯੂਨੀਵਰਸਿਟੀ ਨੂੰ ਦਿੱਤੀ ਗਈ। ਜੇਤੂ ਟੀਮਾਂ ਨੂੰ ਨਕਦ ਇਨਾਮ ਤੇ ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਸੀਟੀ ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਜਿਹੇ ਤਕਨੀਕੀ ਮੁਕਾਬਲੇ ਵਿਦਿਆਰਥੀਆਂ ’ਚ ਨਵੀਨਤਾ ਤੇ ਪ੍ਰਯੋਗਾਤਮਕ ਸਿੱਖਿਆ ਨੂੰ ਉਤਸ਼ਾਹਤ ਕਰਦੇ ਹਨ। ਕੈਂਪਸ ਡਾਇਰੈਕਟਰ ਡਾ. ਅਨੁਰਾਗ ਸ਼ਰਮਾ ਨੇ ਦੱਸਿਆ ਕਿ ਇਹ ਪ੍ਰਬੰਧ ਵਿਦਿਆਰਥੀਆਂ ਨੂੰ ਰੋਬੋਟਿਕਸ ਤੇ ਆਟੋਮੇਸ਼ਨ ਦੇ ਖੇਤਰ ’ਚ ਹੱਥੀ ਕੰਮ ਦਾ ਅਨੁਭਵ ਦੇਣ ਦੇ ਉਦੇਸ਼ ਨਾਲ ਕੀਤਾ ਗਿਆ ਸੀ।