ਗੁਰਾਇਆ ’ਚ ਕਾਰ ਪੇਂਟਰ ਤੋਂ ਨਕਦੀ ਲੁੱਟੀ
ਗੋਰਾਇਆ ’ਚ ਲੁੱਟ ਦੀ ਵਾਰਦਾਤ, ਕਾਰ ਪੇਂਟਰ ਤੋਂ ਨਕਦੀ ਲੁੱਟੀ
Publish Date: Mon, 23 Mar 2026 10:14 PM (IST)
Updated Date: Mon, 23 Mar 2026 10:16 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗੁਰਾਇਆ ਥਾਣਾ ਇਲਾਕੇ ’ਚ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਇਹ ਘਟਨਾ ਪਿੰਡ ਘੁੜਕਾ ਦੇ ਨੇੜੇ ਸੰਗ ਢੇਸੀਆਂ ਨਹਿਰ ਪੁਲ ਕੋਲ ਵਾਪਰੀ, ਜਿੱਥੇ ਦੋ ਲੁਟੇਰਿਆਂ ਨੇ ਇਕ ਕਾਰ ਪੇਂਟਰ ਨੂੰ ਨਿਸ਼ਾਨਾ ਬਣਾਉਂਦਿਆਂ ਨਕਦੀ ਲੁੱਟ ਲਈ ਤੇ ਮੋਬਾਈਲ ਫੋਨ ਤੋੜ ਦਿੱਤਾ। ਪੀੜਤ ਜਸਵੀਰ ਰਾਜ ਨੇ ਦੱਸਿਆ ਕਿ ਉਹ ਰਿਸ਼ਤੇਦਾਰਾਂ ਦੇ ਘਰ ਜਾ ਰਹੇ ਸਨ। ਇਸ ਦੌਰਾਨ ਰਸਤੇ ’ਚ ਦੋ ਨੌਜਵਾਨਾਂ ਨੇ ਰੋਕ ਲਿਆ। ਲੁਟੇਰਿਆਂ ਨੇ ਉਨ੍ਹਾਂ ਨੂੰ ਡਰਾਉਣ ਲਈ ਗੋਲੀ ਮਾਰਨ ਦੀ ਧਮਕੀ ਦਿੱਤੀ ਤੇ ਜਬਰਦਸਤੀ ਤਲਾਸ਼ੀ ਲਈ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਨ੍ਹਾਂ ਕੋਲੋਂ ਲਗਪਗ ਇਕ ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਤੇ ਮੋਬਾਈਲ ਫੋਨ ਵੀ ਤੋੜ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਹਰਕਤ ’ਚ ਆ ਗਈ। ਏਐੱਸਆਈ ਬਾਵਾ ਸਿੰਘ ਟੀਮ ਸਮੇਤ ਮੌਕੇ ਤੇ ਪਹੁੰਚੇ ਤੇ ਜਾਂਚ ਸ਼ੁਰੂ ਕੀਤੀ। ਪੁਲਿਸ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲ ਰਹੀ ਹੈ ਤੇ ਮੁਲਜ਼ਮਾਂ ਦੀ ਪਛਾਣ ਲਈ ਕੋਸ਼ਿਸ਼ਾਂ ਜਾਰੀ ਹਨ।