ਰਾਸ਼ਟਰੀ ਮਾਰਗ ’ਤੇ ਮੋਟਰਸਾਈਕਲ ਸਵਾਰਾਂ ਵੱਲੋਂ ਲੁੱਟ-ਖੋਹ
ਰਾਸ਼ਟਰੀ ਮਾਰਗ ’ਤੇ ਮੋਟਰ ਸਾਈਕਲ ਸਵਾਰਾਂ ਵੱਲੋਂ ਲੁੱਟ ਖੋਹ
Publish Date: Wed, 11 Feb 2026 06:43 PM (IST)
Updated Date: Wed, 11 Feb 2026 06:45 PM (IST)

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਸਥਾਨਕ ਬਾਜ਼ਾਰ ਵਿਚ ਮੁਨਿਆਰੀ ਦੀ ਦੁਕਾਨ ਕਰਦੇ ਇਕ ਵਿਅਕਤੀ ਨੂੰ ਮੋਟਰਸਾਈਕਲ ’ਤੇ ਪਿਛਲੇ ਪਾਸਿਓਂ ਆਏ ਦੋ ਜਣਿਆਂ ਨੇ ਘੇਰ ਕੇ ਸਾਰੀਆਂ ਜੇਬਾਂ ਵਿਚਲਾ ਸਾਰਾ ਸਾਮਾਨ ਲੁੱਟ ਲਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਨਸੀਰਪੁਰ ਤਹਿਸੀਲ ਸ਼ਾਹਕੋਟ ਜ਼ਿਲ੍ਹਾ ਜਲੰਧਰ ਰਾਤ ਦੇ 8.30 ਵਜੇ ਦੇ ਕਰੀਬ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਲੋਹੀਆਂ ਤੋਂ ਨਸੀਰਪੁਰ ਨੂੰ ਰਾਸ਼ਟਰੀ ਮਾਰਗ ’ਤੇ ਜਾ ਰਿਹਾ ਸੀ ਕਿ ਹੇਮਕੁੰਡ ਹਸਪਤਾਲ ਦੇ ਨੇੜੇ ਉਸਦੇ ਪਿਛਲੇ ਪਾਸੇ ਤੋਂ ਮੂੰਹ ਬੰਨ੍ਹ ਕੇ ਆਏ ਦੋ ਜਣੇ ਮੋਟਰਸਾਈਕਲ ਸਵਾਰਾਂ ਵੱਲੋਂ ਉਸਦੀ ਬਾਂਹ ’ਤੇ ਦਾਤਰ ਮਾਰ ਕੇ ਰੁਕਣ ਲਈ ਕਿਹਾ ਤੇ ਉਸਦੇ ਅੱਗੇ ਆਪਣਾ ਮੋਟਰਸਾਈਕਲ ਲਾ ਦਿੱਤਾ। ਬਾਂਹ ’ਤੇ ਦਾਤਰ ਵੱਜਣ ਕਰਕੇ ਮੋਟਰ ਸਾਈਕਲ ਡਿੱਗ ਪਿਆ ਤੇ ਉਹ ਆਪਣਾ ਮੋਟਰ ਸਾਈਕਲ ਛੱਡ ਕੇ ਪਿੱਛੇ ਵੱਲ ਭੱਜਿਆ ਪ੍ਰੰਤੂ ਉਸ ਦੀ ਲੋਈ ਡਿੱਗ ਕੇ ਪੈਰਾਂ ’ਚ ਫਸਣ ਕਰਕੇ ਉਹ ਡਿੱਗ ਪਿਆ। ਉਨਾਂ ਦੋਹਾਂ ਜਣਿਆਂ ਨੇ ਫਿਰ ਉਸ ਦੀ ਬਾਂਹ ’ਤੇ ਦੋ ਵਾਰ ਦਾਤਰ ਮਾਰੇ ਤੇ ਕਿਹਾ ਕਿ ਪਰਸ ਕੱਢ। ਉਸ ਨੇ ਡਰ ਦੇ ਮਾਰੇ ਨੇ ਪਰਸ ਕੱਢ ਕੇ ਫੜਾ ਦਿੱਤਾ, ਜਿਸ ’ਚ ਕੁੱਝ ਰੁਪਏ, ਆਧਾਰ ਕਾਰਡ, ਡਰਾਈਵਿੰਗ ਲਾਈਸੈਂਸ, ਯੈੱਸ ਬੈਂਕ ਦਾ ਏਟੀਐੱਮ ਕਾਰਡ, ਪੈਨ ਕਾਰਡ, ਪਾਸਪੋਰਟ ਸਾਈਜ਼ ਦੀਆਂ ਦੋ ਫੋਟੋਆਂ ਤੇ ਕੁੱਝ ਵਿਜ਼ਿਟਿੰਗ ਕਾਰਡ ਤੇ ਕੁੱਝ ਜ਼ਰੂਰੀ ਕਾਗਜ਼ਾਤ ਵੀ ਸਨ, ਉਨ੍ਹਾਂ ਨੇ ਖੋਹ ਲਏ। ਸਥਾਨਕ ਥਾਣੇ ’ਚ ਇਤਲਾਹ ਦਿੱਤੀ ਗਈ ਹੈ।