ਦਾਤਰ ਦੇ ਜ਼ੋਰ ’ਤੇ 50 ਹਜ਼ਾਰ ਲੁੱਟੇ
ਲੁਟੇਰੇ ਦਾਤਰ ਦੀ ਨੋਕ 'ਤੇ ਗਾਹਕ ਸੇਵਾ ਕੇਂਦਰ ਤੋਂ 50 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ
Publish Date: Wed, 21 Jan 2026 07:30 PM (IST)
Updated Date: Wed, 21 Jan 2026 07:33 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਬੀਤੀ ਸ਼ਾਮ ਤਿੰਨ ਅਣਪਛਾਤੇ ਲੁਟਰੇ ਗਾਹਕ ਸੇਵਾ ਕੇਂਦਰ ਦੇ ਮਾਲਕ ਤੋਂ ਦਾਤਰ ਦੀ ਨੋਕ ’ਤੇ 50 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਐੱਸਬੀਆਈ ਦੇ ਗਾਹਕ ਸੇਵਾ ਕੇਂਦਰ ਦੇ ਮਾਲਕ ਵਿਸ਼ਾਲ ਪੁੱਤਰ ਗਿਆਨ ਦੇਵ ਨੇ ਦੱਸਿਆ ਕਿ ਉਸ ਦਾ ਗਾਹਕ ਸੇਵਾ ਕੇਂਦਰ ਰਾਮ ਅਕੈਡਮੀ ਨੇ ਨਾਲ ਸਥਿਤ ਹੈ। ਬੀਤੀ ਸ਼ਾਮ ਲਗਪਗ 6 ਵਜੇ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰੇ ਉਸ ਦੀ ਦੁਕਾਨ ਦੇ ਬਾਹਰ ਆਏ। ਉਨ੍ਹਾਂ ’ਚੋਂ ਦੋ ਲੁਟੇਰੇ ਦੁਕਾਨ ਚ ਦਾਖਲ ਹੋ ਗਏ ਤੇ ਉਸ ਨਾਲ ਹੱਥੋ-ਪਾਈ ਤੇ ਧੱਕਾਮੁੱਕੀ ਕਰਦੇ ਹੋਏ ਕਾਊਂਟਰ ’ਚ ਪਏ ਹੋਏ 50 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।