ਮੰਗਲਸੂਤਰ ਝਪਟਿਆ
ਔਰਤ ਦੇ ਗਲੇ ’ਚੋਂ ਮੰਗਲਸੂਤਰ ਝਪਟ ਕੇ ਲੁਟੇਰਾ ਫਰਾਰ
Publish Date: Wed, 25 Feb 2026 06:43 PM (IST)
Updated Date: Wed, 25 Feb 2026 06:46 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਅਰਬਨ ਸਟੇਟ ਫੇਜ਼-2 ’ਚ ਆਪਣੇ ਪਤੀ ਨਾਲ ਬਾਈਕ ’ਤੇ ਜਾ ਰਹੀ ਇਕ ਔਰਤ ਦੇ ਗਲੇ ’ਚੋਂ ਮੋਟਰਸਾਈਕਲ ਸਵਾਰ ਲੁਟੇਰਾ ਮੰਗਲਸੂਤਰ ਝਪਟ ਕੇ ਫਰਾਰ ਹੋ ਗਿਆ। ਪੁਲਿਸ ਨੇ ਅਣਪਛਾਤੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਰਾਹੁਲ ਨੰਦਾ ਵਾਸੀ ਸ਼ੰਕਰ ਗਾਰਡਨ ਆਪਣੀ ਪਤਨੀ ਨਾਲ ਆਪਣੀ ਬਾਈਕ ’ਤੇ ਕਿਸੇ ਕੰਮ ਲਈ ਅਰਬਨ ਸਟੇਟ ਫੇਜ਼-2 ਵੱਲ ਜਾ ਰਿਹਾ ਸੀ। ਇਸ ਦੌਰਾਨ ਪਿੱਛੋਂ ਦੀ ਮੋਟਰਸਾਈਕਲ ’ਤੇ ਆਏ ਇਕ ਵਿਅਕਤੀ ਨੇ ਉਸ ਦੀ ਪਤਨੀ ਦੇ ਗਲੇ ’ਚ ਪਾਇਆ ਮੰਗਲਸੁਤਰ ਝਪਟ ਲਿਆ। ਉਨ੍ਹਾਂ ਨੇ ਉਸ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਿਧਰੇ ਵੀ ਨਹੀਂ ਮਿਲਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਨੰਬਰ ਸੱਤ ਦੇ ਏਐੱਸਆਈ ਸਤਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਤੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਰਾਹੁਲ ਨੰਦਾ ਦੇ ਬਿਆਨਾਂ ’ਤੇ ਅਣਪਛਾਤੇ ਮੁਲਜ਼ਮ ਖਿਲਾਫ ਧਾਰਾ 304(2) ਬੀਐੱਨਐੱਸ ਤਹਿਤ ਮਾਮਲਾ ਦਰਜ ਕਰਕੇ ਘਟਨਾ ਵਾਲੀ ਥਾਂ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲਣੀ ਸ਼ੁਰੂ ਕਰ ਦਿੱਤੀ ਹੈ।