ਮਹਾਂਵੀਰ ਮਾਰਗ ਦੀ ਸੜਕ ਦਾ ਕੰਮ ਹੋਇਆ ਸ਼ੁਰੂ
ਮਹਾਂਵੀਰ ਮਾਰਗ ਦੀ ਸੜਕ ਦਾ ਕੰਮ ਹੋਇਆ ਸ਼ੁਰੂ
Publish Date: Sun, 12 Apr 2026 07:33 PM (IST)
Updated Date: Mon, 13 Apr 2026 04:16 AM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਡਾ. ਭੀਮ ਰਾਓ ਅੰਬੇਡਕਰ ਦੀ ਜੈਅੰਤੀ ਨੂੰ ਮੁੱਖ ਰਖਦਿਆਂ ਮਹਾਂਵੀਰ ਮਾਰਗ ਦੀ ਸੜਕ ਦਾ ਜਿਹੜਾ ਕੁਝ ਹਿੱਸਾ ਅੰਬੇਡਕਰ ਚੌਕ ਦਾ ਬਨਣਾ ਬਾਕੀ ਰਹਿੰਦਾ ਸੀ, ਉਸ ਦਾ ਐਤਵਾਰ ਨੂੰ ਕੰਮ ਸ਼ੁਰੂ ਹੋ ਗਿਆ ਤੇ ਸੜਕ ਬਣਾਉਣ ਲਈ ਨਗਰ ਨਿਗਮ ਦੀ ਬੀਐਂਡਆਰ ਬ੍ਰਾਂਚ ਦੇ ਅਧਿਕਾਰੀਆਂ ਦੀ ਮੌਜੂਦਗੀ ’ਚ ਉਕਤ ਕੰਮ ਸ਼ੁਰੂ ਹੋਇਆ। ਨਗਰ ਨਿਗਮ ਦੀ ਉਕਤ ਬ੍ਰਾਂਚ ਦੇ ਐੱਸਡੀਓ ਧੀਰਜ ਸਹੋਤਾ ਤੇ ਜੇਈ ਵਿਕਰਮ ਦੀ ਮੌਜੂਦਗੀ ’ਚ ਕੰਮ ਸ਼ੁਰੂ ਹੋਇਆ। ਉਕਤ ਸੜਕ ਬਣਾਉਣ ਲਈ ਟ੍ਰੈਫਿਕ ਰੋਕਣ ਲਈ ਪੁਲਿਸ ਦੀ ਸਹਾਇਤਾ ਲਈ ਗਈ। ਜ਼ਿਕਰਯੋਗ ਹੈ ਕਿ ਉਕਤ ਸੜਕ ਬਣਾੳਣ ਲਈ ਕਈ ਦਿਨਾਂ ਤੋਂ ਮੰਗ ਕੀਤੀ ਜਾ ਰਹੀ ਸੀ, ਜਿਹੜੀ ਕਿ ਐਤਵਾਰ ਨੂੰ ਬਣਾ ਦਿੱਤੀ ਗਈ। ਪੁਲਿਸ ਲਾਈਨ ਰੋਡ ’ਤੇ ਸੀਵਰੇਜ ਜਾਮ ਪੁਲਿਸ ਲਾਈਨ ਰੋਡ ’ਤੇ ਸਥਿਤ ਹੋਟਲ ਪ੍ਰੈਜ਼ੀਡੈਂਟ ਸਾਹਮਣੇ ਪਿਛਲੇ 2 ਮਹੀਨਿਆਂ ਤੋਂ ਸੀਵਰੇਜ ਬੰਦ ਪਿਆ ਹੈ, ਜਿਸ ਕਾਰਨ ਉਥੇ ਦੂਸ਼ਿਤ ਵਾਤਾਵਰਨ ਦਾ ਮਾਹੌਲ ਬਣਿਆ ਹੋਇਆ ਹੈ। ਸਥਾਨਕ ਲੋਕਾਂ ਅਨੁਸਾਰ ਉਨ੍ਹਾਂ ਨਗਰ ਨਿਗਮ ਵਿਖੇ ਇਸ ਦੀ ਸ਼ਿਕਾਇਤ ਵੀ ਦਰਜ ਕਰਾਈ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੈ।