ਮਹਾਂਵੀਰ ਮਾਰਗ ਦੀ ਸੜਕ ਦਾ ਕੰਮ ਹੋਇਆ ਸ਼ੁਰੂ
ਮਹਾਂਵੀਰ ਮਾਰਗ ਦੀ ਸੜਕ ਦਾ ਕੰਮ ਹੋਇਆ ਸ਼ੁਰੂ
Publish Date: Sun, 22 Mar 2026 08:08 PM (IST)
Updated Date: Sun, 22 Mar 2026 08:10 PM (IST)
- ਬਰਿਸ਼ ਕਾਰਨ ਬੰਦ ਹੋਇਆ ਸੀ ਕੰਮ ਪੰਜਾਬੀ ਜਾਗਰਣ ਪ੍ਰਤੀਨਿਧੀ, ਜਲੰਧਰ : ਨਗਰ ਨਿਗਮ ਵੱਲੋਂ ਮਹਾਵੀਰ ਮਾਰਗ ਦੀ ਸੜਕ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ ਤੇ ਇਹ ਸੜਕ ਪਿਛਲੇ ਕਾਫੀ ਸਮੇਂ ਤੋਂ ਟੁੱਟੀ ਹੋਈ ਤੇ ਖਰਾਬ ਸੀ। ਪਿਛਲੇ ਦਿਨੀਂ ਇਸ ਦਾ ਕੰਮ ਤਾਂ ਸ਼ੁਰੂ ਹੋ ਗਿਆ ਤੇ ਬਾਰਿਸ਼ ਸ਼ੁਰੂ ਹੋਣ ਕਾਰਨ ਇਹ ਕੰਮ ਬੰਦ ਕਰ ਦਿੱਤਾ ਗਿਆ ਸੀ। ਬਾਰਿਸ਼ ਕਾਰਨ ਤਾਪਮਾਨ ਘਟ ਗਿਆ ਸੀ, ਜਿਸ ਕਾਰਨ ਲੁਕ ਬਜਰੀ ਦਾ ਕੰਮ ਨਹੀਂ ਹੋ ਸਕਦਾ। ਹੁਣ ਮੌਸਮ ਠੀਕ ਹੋਣ ’ਤੇ ਤਾਪਮਾਨ ਵੱਧਣ ’ਤੇ ਕੰਮ ਸ਼ੁਰੂ ਹੋ ਗਿਆ ਹੈ। ਸੜਕ ਬਣਨ ਨਾਲ ਆਮ ਆਵਾਜਾਈ ਨਾਰਮਲ ਹੋ ਜਾਵੇਗੀ ਤੇ ਵਾਹਨ ਚਾਲਕਾਂ ਨੂੰ ਵੀ ਰਾਹਤ ਮਿਲੇਗੀ। ਸੜਕ ਖ਼ਰਾਬ ਹੋਣ ਕਾਰਨ ਵਾਹਨ ਚਾਲਕਾਂ ਖਾਸ ਕਰ ਕੇ ਦੋਪਹੀਆ ਵਾਹਨਾਂ ਨੂੰ ਕਈ ਵਾਰ ਹਾਦਸੇ ਵੀ ਪੇਸ਼ ਆ ਜਾਂਦੇ ਸਨ।