ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਅੱਜ
ਜਾਸ, ਜਲੰਧਰ : ਜ਼ਿਲ੍ਹਾ
Publish Date: Tue, 24 Feb 2026 10:02 PM (IST)
Updated Date: Tue, 24 Feb 2026 10:04 PM (IST)
ਜਾਸ, ਜਲੰਧਰ : ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮਹੀਨਾਵਾਰ ਮੀਟਿੰਗ ਅੱਜ ਸਵੇਰੇ 11:30 ਵਜੇ ਜਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਕਾਨਫਰੰਸ ਹਾਲ ’ਚ ਹੋਵੇਗੀ। ਇਸ ਮੀਟਿੰਗ ਦੀ ਪ੍ਰਧਾਨਗੀ ਡੀਸੀ ਡਾ. ਹਿਮਾਂਸ਼ੂ ਅਗਰਵਾਲ ਕਰਨਗੇ, ਜਿਸ ਦਾ ਏਜੰਡਾ ਮੰਗਲਵਾਰ ਨੂੰ ਜਾਰੀ ਕੀਤਾ ਗਿਆ ਸੀ। ਆਰਟੀਓ ਵੱਲੋਂ ਮੀਟਿੰਗ ’ਚ ਕੁੱਲ 52 ਵਿਭਾਗਾਂ ਦੇ ਨੁਮਾਇੰਦਿਆਂ ਨੂੰ ਸੱਦਾ ਦਿੱਤਾ ਗਿਆ ਹੈ। ਇਸ ਮਹੀਨੇ ਵੀ ਮੀਟਿੰਗ ਪਹਿਲਾਂ 18 ਫਰਵਰੀ ਨੂੰ ਰੱਖੀ ਗਈ ਸੀ, ਜਿਸ ਮਗਰੋਂ ਮੁੜ ਬੁੱਧਵਾਰ ਨੂੰ ਮੀਟਿੰਗ ਬੁਲਾਈ ਗਈ ਹੈ। ਖਾਸ ਗੱਲ ਇਹ ਹੈ ਕਿ ਪਿਛਲੇ 6 ਮਹੀਨਿਆਂ ਤੋਂ ਮੀਟਿੰਗ ਦੇ ਏਜੰਡੇ ’ਚ ਜ਼ਿਆਦਾਤਰ ਬਿੰਦੂ ਉਹ ਹੀ ਪੁਰਾਣੇ ਤੇ ਰਟੇ-ਰਟਾਏ ਹਨ। ਜਿਨ੍ਹਾਂ ਸਮੱਸਿਆਵਾਂ ਨੂੰ ਲੈ ਕੇ ਮੀਟਿੰਗ ਦੇ ਏਜੰਡੇ ’ਚ ਮਸਲੇ ਸ਼ਾਮਲ ਕੀਤੇ ਜਾਂਦੇ ਰਹੇ ਹਨ ਪਰ ਸਮੱਸਿਆਵਾਂ ਜਿਉਂ ਦੀਆਂ ਤਿਉਂ ਹਨ। ਸ਼ਹਿਰ ਹੋਵੇ ਜਾਂ ਨੈਸ਼ਨਲ ਹਾਈਵੇ, ਹਾਦਸਿਆਂ ਕਾਰਨ ਹੁਣ ਤੱਕ ਕਈ ਜਾਨਾਂ ਜਾ ਚੁੱਕੀਆਂ ਹਨ।