3.3 ਕਰੋੜ ਨਾਲ ਸੜਕਾਂ ਦੇ ਨਵੀਨੀਕਰਨ ਦਾ ਉਦਘਾਟਨ
ਭੋਗਪੁਰ ਵਿੱਚ 3.3 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦੇ ਨਵੀਨੀਕਰਨ ਦਾ ਉਦਘਾਟਨ
Publish Date: Sat, 07 Feb 2026 07:05 PM (IST)
Updated Date: Sat, 07 Feb 2026 07:08 PM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਨਗਰ ਕੌਂਸਲ ਭੋਗਪੁਰ ਵੱਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ’ਚ ਸੜਕਾਂ ਦੇ ਨਵੀਨੀਕਰਨ ਲਈ 3 ਕਰੋੜ 30 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਚਾਰ ਸੜਕਾਂ ਦਾ ਉਦਘਾਟਨ ਕੀਤਾ ਗਿਆ। ਉਦਘਾਟਨੀ ਸਮਾਗਮ ’ਚ ਨਗਰ ਕੌਂਸਲ ਪ੍ਰਧਾਨ ਰਾਜਕੁਮਾਰ ਰਾਜਾ, ਹਲਕਾ ਇੰਚਾਰਜ ਪਵਨ ਕੁਮਾਰ ਟੀਨੂ, ਉਪ ਪ੍ਰਧਾਨ ਰਕੇਸ਼ ਬੱਗਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜੱਸ ਦਿਆਲ ਸਿੰਘ, ਐੱਮਸੀ ਮੈਂਬਰ ਮਨੀਸ਼, ਸਤਨਾਮ ਸਿੰਘ, ਬਲਵਿੰਦਰ ਕੁਮਾਰ ਭੰਡਾਰੀ ਤੇ ਹੋਰ ਅਧਿਕਾਰੀ ਸ਼ਾਮਲ ਸਨ। ਪਵਨ ਕੁਮਾਰ ਟੀਨੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਭ ਸਿੰਘ ਗੇਟ ਤੋਂ ਪਿੰਡ ਡੱਲੀ, ਡੱਲੀ ਤੋਂ ਲੜੋਈ, ਭੋਗਪੁਰ ਤੋਂ ਲੜੋਈ ਰੋਡ ਤੇ ਵਾਰਡ ਨੰਬਰ 9 ਦੀ ਰੇਲਵੇ ਫਾਟਕ ਨਾਲ ਵਾਲੀ ਗਲੀ ਸ਼ਹਿਰ ਦੇ ਵਿਕਾਸ ਲਈ ਨਵੀਨੀਕਰਨ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਸ਼ਹਿਰ ਦੇ ਬਾਕੀ ਵਾਰਡਾਂ ’ਚ ਵੀ ਸੜਕਾਂ ਤੇ ਹੋਰ ਵਿਕਾਸ ਕਾਰਜ ਸ਼ੁਰੂ ਕੀਤੇ ਜਾਣਗੇ ਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਵੇਗੀ। ਇਸ ਮੌਕੇ ਪਿੰਡ ਦੇ ਵਾਸੀਆਂ ਵੀ ਮੌਜੂਦ ਸਨ।