ਥਿਆੜਾ ਨੇ ਸੜਕ ਦੇ ਕੰਮ ਦੀ ਕਰਵਾਈ ਸ਼ੁਰੂਆਤ
ਕੈਂਟ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਨੇ ਸੜਕ ਦੇ ਕੰਮ ਦੀ ਸ਼ੁਰੂੂਆਤ ਕਰਾਈ
Publish Date: Sun, 04 Jan 2026 07:32 PM (IST)
Updated Date: Mon, 05 Jan 2026 04:11 AM (IST)
3 ਕਿਲੋਮੀਟਰ ਸੜਕ ਸੁਦਾਮਾ ਵਿਹਾਰ ਤੋਂ ਖਾਂਬਰਾ ਸਰਕਾਰੀ ਸਕੂਲ ਤੱਕ ਬਣੇਗੀ ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ: ਕੈਂਟ ਹਲਕੇ ’ਚ ਪੈਂਦੇ ਵਾਰਡ ਨੰਬਰ 39 ਦੀ ਸੁਦਾਮਾ ਵਿਹਾਰ ਤੋਂ ਖਾਂਬਰਾ ਸਰਕਾਰੀ ਸਕੂਲ ਤੱਕ, ਜਿਸ ਦਾ ਪਿਛਲੇ 18 ਸਾਲਾਂ ਤੋਂ ਰੁਕੀ ਸੜਕ ਦੇ ਕੰਮ ਦੀ ਸ਼ੁਰੂਆਤ ਐਤਵਾਰ ਨੂੰ ਆਮ ਆਦਮੀ ਪਾਰਟੀ ਕੈਂਟ ਦੀ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਨੇ ਨੀਹ-ਪਥੱਰ ਰੱਖ ਕੇ ਕੀਤੀ। ਇਸ ਮੌਕੇ ’ਤੇ ਕੌਂਸਲਰ ਮਨਜੀਤ ਕੌਰ, ਅਸ਼ੋਕ ਕੁਮਾਰ, ਨਰਿੰਦਰ ਗੁਪਤਾ, ਰਾਜੀਵ ਭਾਟੀਆ, ਧਰਮਪਾਲ, ਮੁਖਤਿਆਰ ਸਿੰਘ, ਰਾਕੇਸ਼ ਕੁਮਾਰ ਆਦਿ ਮੌਜੂਦ ਸਨ। ਇਸ ਮੌਕੇ ਥਿਆੜਾ ਨੇ ਕਿਹਾ ਕਿ ਉਕਤ 3 ਕਿਲੋਮੀਟਰ ਸੜਕ ਬਣਨ ਨਾਲ ਆਮ ਆਵਾਜਾਈ ਆਸਾਨ ਹੋ ਜਾਵੇਗੀ ਤੇ ਲੋਕਾਂ ਨੂੰ ਵੀ ਖਰਾਬ ਸੜਕ ਤੋਂ ਹੋਣ ਵਾਲੇ ਹਾਦਸਿਆਂ ਤੋਂ ਨਿਜ਼ਾਤ ਮਿਲੇਗੀ। ਉਨ੍ਹਾਂ ਕਿਹਾ ਕਿ ਪਿਛਲੇ 18 ਸਾਲਾਂ ਤੋਂ ਇਹ ਸੜਕ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਸੀ,ਜਿਸ ਨੂੰ ਕੌਂਸਲਰ ਮਨਜੀਤ ਕੌਰ ਤੇ ਉਨ੍ਹਾਂ ਦੇ ਪਤੀ ਲੱਕੀ ਦਾਦਰਾ ਨੇ ਮਿਹਨਤ ਕਰ ਕੇ ਉਕਤ ਪ੍ਰਾਜੈਕਟ ਪਾਸ ਕਰਾਇਆ ਤੇ ਹੁਣ ਇਹ ਸੜਕ ਛੇਤੀ ਹੀ ਬਣੇਗੀ।