ਪਿੰਡ ਛੋਕਰਾ ਦੀ ਰਿਤਿਕਾ ਹਣੀ ਜ਼ਿਲ੍ਹੇ ਦੀ ਟਾਪਰ
ਜਾਸ, ਜਲੰਧਰ : ਪੰਜਾਬ
Publish Date: Sat, 11 Apr 2026 12:00 AM (IST)
Updated Date: Sat, 11 Apr 2026 12:02 AM (IST)
ਜਾਸ, ਜਲੰਧਰ : ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਕਲਾਸ ਦੀ ਪ੍ਰੀਖਿਆ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਇਸ ਸਾਲ, ਜ਼ਿਲ੍ਹੇ ਦੇ 19,555 ਵਿਦਿਆਰਥੀਆਂ ਨੇ ਪ੍ਰੀਖਿਆ ਵਿਚ ਹਿੱਸਾ ਲਿਆ, ਜਿਨ੍ਹਾਂ ਵਿੱਚੋਂ 18,904 ਵਿਦਿਆਰਥੀ ਪਾਸ ਹੋਏ ਹਨ। ਇਸ ਦੇ ਅਧਾਰ 'ਤੇ ਪਾਸ ਹੋਣ ਦੀ ਫ਼ੀਸਦੀ 96.67% ਰਹੀ ਹੈ, ਜਿਸ ਨਾਲ ਜ਼ਿਲ੍ਹਾ 12ਵੇਂ ਸਥਾਨ 'ਤੇ ਹੈ। ਮੈਰਿਟ 'ਤੇ ਆਉਣ ਵਾਲਿਆਂ ’ਚ ਤਿੰਨ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹਨ, ਜਦਕਿ ਬਾਕੀ ਸਾਰੇ ਨਿੱਜੀ ਸਕੂਲਾਂ ਦੇ ਵਿਦਿਆਰਥੀ ਹਨ।
ਸ਼੍ਰੀ ਇਮਲਚੰਦ ਸਰਬਹਿੱਤਕਾਰੀ ਵਿਦਿਆ ਮੰਦਰ ਹਾਈ ਸਕੂਲ ਛੋਕਰਾਂ ਦੀ ਰਿਤਿਕਾ ਨੇ 592 ਅੰਕ, 98.67% ਪ੍ਰਾਪਤ ਕਰਕੇ ਸੂਬੇ ’ਚ 8ਵਾਂ ਸਥਾਨ ਹਾਸਲ ਕੀਤਾ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਕੋਦਰ ਦੀ ਦੀਕਸ਼ਾ ਨੇ 589 ਅੰਕ, 98.33% ਨਾਲ 10ਵਾਂ ਸਥਾਨ ਪ੍ਰਾਪਤ ਕੀਤਾ। ਸ਼ਿਵ ਦੇਵੀ ਗਰਲਜ਼ ਹਾਈ ਸਕੂਲ ਦੀ ਯੁਕਤਾ ਬੱਸੀ ਨੇ 589 ਅੰਕ, 98.17% ਨਾਲ 11ਵਾਂ ਸਥਾਨ ਹਾਸਲ ਕੀਤਾ। ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦੀ ਡੇਜ਼ੀ ਨੇ 588 ਅੰਕ ਅਤੇ 98% ਨਾਲ 12ਵਾਂ ਸਥਾਨ ਪ੍ਰਾਪਤ ਕੀਤਾ।
ਸਰਕਾਰੀ ਹਾਈ ਸਕੂਲ ਲਾਂਧੜਾਂ ਦੇ ਸੌਰਭ ਜੱਖੂ, ਵਿਵੇਕਾਨੰਦ ਡੇ ਬੋਰਡਿੰਗ ਸਕੂਲ ਚੁਗਿੱਟੀ ਦੇ ਹਰਮਨ ਸਿੰਘ ਅਤੇ ਆਰੀਆ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਸਤੀ ਨੌ ਦੀ ਮਾਨਸੀ ਕੁਮਾਰੀ ਨੇ 587 ਅੰਕ, 97.83% ਨਾਲ 13ਵਾਂ ਸਥਾਨ ਹਾਸਲ ਕੀਤਾ। ਸਕੂਲ ਆਫ਼ ਐਮੀਨੈਂਸ ਮਕਸੂਦਾਂ ਦੇ ਗੌਰਵ ਨੇ 586 ਅੰਕ ਅਤੇ 97.67% ਨਾਲ 14ਵਾਂ ਸਥਾਨ ਪ੍ਰਾਪਤ ਕੀਤਾ। ਐੱਮਕੇ ਪਬਲਿਕ ਸਕੂਲ ਮਿੱਠਾਪੁਰ ਦੇ ਸ਼ਿਵਾ ਯਾਦਵ ਨੇ 585 ਅੰਕ ਅਤੇ 97.50% ਨਾਲ 15ਵਾਂ ਸਥਾਨ ਹਾਸਲ ਕੀਤਾ। ਕੇਪੀਐੱਸ ਬਾਲ ਭਾਰਤੀ ਪਬਲਿਕ ਸਕੂਲ ਚੂਹੜਵਾਲੀ ਦੀ ਨਵਪ੍ਰੀਤ ਕੌਰ, ਜਸਮੀਤ ਕੌਰ ਅਤੇ ਸ਼ਿਵਾ ਪਬਲਿਕ ਸਕੂਲ ਨੂਰਮਹਿਲ ਦੀ ਸਹਿਜਪ੍ਰੀਤ ਕੌਰ ਨੇ 584 ਅੰਕ ਤੇ 97.33% ਨਾਲ 16ਵਾਂ ਰੈਂਕ ਪ੍ਰਾਪਤ ਕੀਤਾ।