ਭੰਗੜੇ ਦੇ ਉਭਰਦੇ ਸਿਤਾਰੇ ਨੂੰ ਮਿਲੀ ਅੰਤਰਰਾਸ਼ਟਰੀ ਪਛਾਣ
ਸੁਆਮੀ ਸੰਤ ਦਾਸ ਪਬਲਿਕ ਸਕੂਲ ਦੇ ਭੰਗੜੇ ਦੇ ਉਭਰਦੇ ਸਿਤਾਰੇ ਨੂੰ ਅੰਤਰਰਾਸ਼ਟਰੀ ਪਛਾਣ ਮਿਲੀ
Publish Date: Sat, 24 Jan 2026 06:32 PM (IST)
Updated Date: Sun, 25 Jan 2026 04:13 AM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸੁਆਮੀ ਸੰਤ ਦਾਸ ਪਬਲਿਕ ਸਕੂਲ ਦੇ ਦੂਜੀ ਕਲਾਸ ਦੇ ਵਿਦਿਆਰਥੀ ਤੇ 'ਭੰਗੜਾ ਕਿੰਗ' ਗੁਰਜੋਤ ਸਿੰਘ ਨੂੰ 'ਦੁਬਈ ਰਾਸ਼ਟਰੀ ਦਿਵਸ' ਦੇ ਮੌਕੇ 'ਤੇ ਏਕੇਐੱਸ ਫੈਸਟੀਵਲ ’ਚ ਆਪਣੀ ਭੰਗੜਾ ਅਕੈਡਮੀ ਟੀਮ ਨਾਲ ਮੈਰੀਡੇਨ ਬੀਚ, ਦੁਬਈ ਵਿਖੇ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਿਆ। 'ਫੋਕ ਪੰਜਾਬ ਭੰਗੜਾ ਅਕੈਡਮੀ' ਦੀ ਉਸਦੀ ਟੀਮ ਨੇ ਅੰਤਰਰਾਸ਼ਟਰੀ ਪਲੇਟਫਾਰਮ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਪ੍ਰਸ਼ੰਸਾ ਤੇ ਮਾਨਤਾ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਗੁਰਜੋਤ ਸਿੰਘ ਨੇ ਸੀਟੀ ਇੰਸਟੀਚਿਊਸ਼ਨ ਵਿਖੇ ਕਰਵਾਏ 'ਨੱਚ ਪੰਜਾਬੀ ਨੱਚ ਸੀਜ਼ਨ 2' ’ਚ ਵੀ ਹਿੱਸਾ ਲਿਆ ਤੇ ਪਹਿਲਾ ਇਨਾਮ ਤੇ ਸ਼ੋਅ ਸਟਾਪਰ ਟਰਾਫੀ ਵੀ ਜਿੱਤੀ। ਪ੍ਰਿੰਸੀਪਲ ਡਾ. ਸੋਨੀਆ ਮਾਗੋ ਨੇ ਉਭਰਦੇ ਸਿਤਾਰੇ ਨੂੰ ਉਸਦੀਆਂ ਕਈ ਪ੍ਰਾਪਤੀਆਂ 'ਤੇ ਵਧਾਈ ਦਿੱਤੀ ਤੇ ਉਸਨੂੰ ਭਵਿੱਖ ’ਚ ਵੀ ਪ੍ਰਦਰਸ਼ਨ ਜਾਰੀ ਰੱਖਣ ਤੇ ਪ੍ਰਸ਼ੰਸਾ ਤੇ ਇਨਾਮ ਜਿੱਤਣ ਲਈ ਉਤਸ਼ਾਹਿਤ ਕੀਤਾ।