ਕੇਂਦਰੀ ਬਜਟ ਪ੍ਰਤੀ ਚਾਰਟਰਡ ਅਕਾਊਂਟੈਂਟਾਂ ਦੀ ਪ੍ਰਤੀਕਿਰਿਆ
ਚਾਰਟਰਡ ਅਕਾਊਂਟੈਂਟਾਂ ਦੀ ਪ੍ਰਤੀਕਿਰਿਆ
Publish Date: Sun, 01 Feb 2026 07:48 PM (IST)
Updated Date: Mon, 02 Feb 2026 04:14 AM (IST)

------------ਬਜਟ------------- ----------ਤਸਵੀਰਾਂ ਹਿੰਦੀ ਚੋਂ 44, 45------------- --ਸਥਿਰ ਟੈਕਸ ਸਿਸਟਮ ਨਾਲ ਲੋਕਾਂ ਨੂੰ ਫਾਇਦਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਚਾਰਟਰਡ ਅਕਾਊਂਟੈਂਟ ਗੌਰਵ ਅਗਰਵਾਲ ਨੇ ਕਿਹਾ ਕਿ ਕੇਂਦਰੀ ਬਜਟ 2026 ’ਚ ਆਮ ਟੈਕਸ ਦੇਣ ਵਾਲਿਆਂ ਨੂੰ ਵੱਡੀ ਰਾਹਤ ਦਿੰਦਿਆਂ ਸਰਕਾਰ ਨੇ ਇਨਕਮ ਟੈਕਸ ਦੀਆਂ ਦਰਾਂ ’ਚ ਕੋਈ ਤਬਦੀਲੀ ਨਹੀਂ ਕੀਤੀ। ਮੌਜੂਦਾ ਟੈਕਸ ਸਲੈਬਾਂ ਨੂੰ ਜਿਉਂ ਦਾ ਤਿਉਂ ਬਰਕਰਾਰ ਰੱਖਿਆ ਗਿਆ ਹੈ। ਇਸ ਨਾਲ ਸੈਲੇਰੀ ਹੋਲਡਰ ਕਰਮਚਾਰੀਆਂ ਤੇ ਮੱਧ ਵਰਗ ਦੇ ਪਰਿਵਾਰਾਂ ਨੂੰ ਇਹ ਭਰੋਸਾ ਮਿਲਦਾ ਹੈ ਕਿ ਉਨ੍ਹਾਂ ਦੀ ਆਮਦਨ ’ਤੇ ਕੋਈ ਵਾਧੂ ਟੈਕਸ ਦਾ ਭਾਰ ਨਹੀਂ ਪਵੇਗਾ ਤੇ ਉਹ ਬਿਨਾਂ ਕਿਸੇ ਅਣਸ਼ਚਿਤਤਾ ਦੇ ਆਪਣੀ ਵਿੱਤੀ ਯੋਜਨਾ ਤਿਆਰ ਕਰ ਸਕਣਗੇ। ਇਸੇ ਦਿਸ਼ਾ ’ਚ ਇਕ ਹੋਰ ਮਹੱਤਵਪੂਰਨ ਕਦਮ ਇਨਕਮ ਟੈਕਸ ਰਿਟਰਨ ਭਰਨ ਦੀਆਂ ਅੰਤਿਮ ਤਰੀਕਾਂ ’ਚ ਤਰਕਸੰਗਤ ਤਬਦੀਲੀ ਹੈ। ਖ਼ਾਸ ਕਰ ਕੇ ਗ਼ੈਰ-ਆਡਿਟ ਮਾਮਲਿਆਂ ’ਚ ਰਿਟਰਨ ਭਰਨ ਦੀ ਅੰਤਿਮ ਤਰੀਕ 31 ਜੁਲਾਈ ਤੋਂ ਵਧਾ ਕੇ 31 ਅਗਸਤ ਕਰਨ ਨਾਲ ਛੋਟੇ ਕਰਦਾਤਿਆਂ ਤੇ ਸਵੈ-ਰੁਜ਼ਗਾਰ ਕਰਨ ਵਾਲਿਆਂ ਨੂੰ ਵੱਡੀ ਰਾਹਤ ਮਿਲੀ ਹੈ। ਇਸ ਨਾਲ ਉਨ੍ਹਾਂ ਨੂੰ ਸਹੀ ਲੇਖਾ-ਜੋਖਾ ਤਿਆਰ ਕਰਨ ਤੇ ਬਿਨਾਂ ਜਲਦੀਬਾਜ਼ੀ ਦੇ ਸਹੀ ਰਿਟਰਨ ਦਾਖਲ ਕਰਨ ਲਈ ਵਾਧੂ ਸਮਾਂ ਮਿਲੇਗਾ। ----------------------- ਟੀਸੀਐੱਸ ਨੂੰ ਸਰਲ ਬਣਾਉਣ ਨਾਲ ਲੋਕਾਂ ਨੂੰ ਮਿਲੇਗੀ ਰਾਹਤ ਚਾਰਟਰਡ ਅਕਾਊਂਟੈਂਟ ਜਤਿੰਦਰ ਸ਼ਰਮਾ ਨੇ ਕਿਹਾ ਕਿ ਕੇਂਦਰੀ ਬਜਟ 2026 ’ਚ ਸਰਕਾਰ ਨੇ ਆਮਦਨ ਕਰ ਅਧਿਨਿਯਮ ਦੀ ਧਾਰਾ 394 (1) ਤਹਿਤ ਸਰੋਤ ’ਤੇ ਕਰ ਸੰਗ੍ਰਹਿ (ਟੀਸੀਐੱਸ) ਦੀਆਂ ਦਰਾਂ ਦਾ ਯੁਕਤਿਕਰਨ ਕਰਨ ਦਾ ਪ੍ਰਸਤਾਵ ਦਿੱਤਾ ਹੈ। ਇਸ ਦਾ ਮਕਸਦ ਕਰ ਢਾਂਚੇ ਨੂੰ ਸਰਲ ਬਣਾਉਣਾ, ਜਿੱਥੇ ਸੰਭਵ ਹੋਵੇ ਉੱਥੇ ਇਕਸਾਰ ਦਰਾਂ ਲਾਗੂ ਕਰਨਾ ਤੇ ਕੁਝ ਮਾਮਲਿਆਂ ’ਚ ਦਰਾਂ ਘਟਾ ਕੇ ਕਰਦਾਤਿਆਂ ਨੂੰ ਰਾਹਤ ਦੇਣਾ ਹੈ। ਪ੍ਰਸਤਾਵਿਤ ਤਬਦੀਲੀਆਂ ਅਨੁਸਾਰ, ਮਨੁੱਖੀ ਉਪਭੋਗ ਲਈ ਸ਼ਰਾਬ ਦੀ ਵਿਕਰੀ ’ਤੇ ਟੀਸੀਐੱਸ ਦੀ ਦਰ 1 ਫੀਸਦੀ ਤੋਂ ਵਧਾ ਕੇ 2 ਫੀਸਦੀ ਕਰਨ ਦੀ ਪੇਸ਼ਕਸ਼ ਕੀਤੀ ਗਈ ਹੈ। ਇਸੇ ਤਰ੍ਹਾਂ, ਸਕ੍ਰੈਪ ਦੀ ਵਿਕਰੀ ਤੇ ਖਣਿਜਾਂ (ਕੋਇਲਾ, ਲਿਗਨਾਈਟ ਤੇ ਲੋਹ ਅਯਸ) ਦੀ ਵਿਕਰੀ ’ਤੇ ਟੀਸੀਐੱਸ ਦੀ ਦਰ ਵੀ 1 ਫੀਸਦੀ ਤੋਂ ਵਧਾ ਕੇ 2 ਫੀਸਦੀ ਕਰਨ ਦਾ ਪ੍ਰਸਤਾਵ ਹੈ। ਇਨ੍ਹਾਂ ਖੇਤਰਾਂ ’ਚ ਦਰਾਂ ਦੇ ਇਕਸਾਰ ਕਰਨ ਨਾਲ ਕਰ ਸੰਗ੍ਰਹਿ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੀ ਮੰਸ਼ਾ ਹੈ। ਵਿਦੇਸ਼ੀ ਸੈਰ-ਸਪਾਟਾ ਪੈਕੇਜਾਂ ’ਤੇ ਵੀ ਟੀਸੀਐੱਸ ਨੂੰ ਸਰਲ ਬਣਾਉਂਦਿਆਂ ਹੁਣ ਰਕਮ ਦੀ ਸੀਮਾ ਹਟਾ ਕੇ ਇਕਸਾਰ 2 ਫੀਸਦੀ ਦੀ ਦਰ ਲਾਗੂ ਕਰਨ ਦਾ ਪ੍ਰਸਤਾਵ ਹੈ। ਇਹ ਕਦਮ ਦੇਸੀ ਟੂਰ ਆਪਰੇਟਰਾਂ ਦੇ ਹਿੱਤ ’ਚ ਮੰਨਿਆ ਜਾ ਰਿਹਾ ਹੈ।