ਸੰਵਿਧਾਨਕ ਸਿਧਾਂਤਾਂ ਦੀ ਪ੍ਰਤੀਕ ਗਣਤੰਤਰ ਦਿਵਸ : ਸਰੀਂਹ
ਸੰਵਿਧਾਨਕ ਸਿਧਾਂਤਾਂ ਦਾ ਪ੍ਰਤੀਕ ਹੈ ਗਣਤੰਤਰ ਦਿਵਸ
Publish Date: Tue, 27 Jan 2026 06:55 PM (IST)
Updated Date: Tue, 27 Jan 2026 06:58 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਪ੍ਰਜਾਪਤੀ ਭਵਨ ਵਿਖੇ ਸਭਾ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਸਰੀਂਹ ਦੀ ਅਗਵਾਈ ਹੇਠ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਸਰੀਂਹ ਨੇ ਕਿਹਾ ਕਿ ਗਣਤੰਤਰ ਦਿਵਸ ਭਾਰਤ ਦੇ ਸੁਨਹਿਰੀ ਇਤਿਹਾਸ, ਲੋਕਤੰਤਰਕ ਕਦਰਾਂ-ਕੀਮਤਾਂ ਤੇ ਸੰਵਿਧਾਨਕ ਸਿਧਾਂਤਾ ਦਾ ਪ੍ਰਤੀਕ ਹੈ। ਇਸ ਮੌਕੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਸਰੀਂਹ, ਸਕੱਤਰ ਮੱਖਣ ਸਿੰਘ ਡੱਬ, ਹੈੱਡ ਖਜਾਨਚੀ ਪ੍ਰਕਾਸ਼ ਸਿੰਘ ਡੱਬ, ਐਡਵੋਕੇਟ ਜਗਰੂਪ ਸਿੰਘ, ਬਹਾਦਰ ਸਿੰਘ ਸੰਗਤਪੁਰਾ, ਇੰਜ. ਪ੍ਰੇਮ ਸਿੰਘ, ਜੱਸੀ ਪ੍ਰਧਾਨ, ਗੋਪੀ ਸਰੀਂਹ, ਜਸਵਿੰਦਰ ਸਿੰਘ ਡੱਬ ਮਨੀਲਾ, ਰਾਜ ਕੁਮਾਰ ਸੋਹਲ, ਅਮਰਜੀਤ ਸਿੰਘ ਹੇਲਰ, ਜੁਗਰਾਜ ਸਿੰਘ ਸਰੀਂਹ, ਸੁਖਬੀਰ ਸਿੰਘ ਸ਼ਾਲੀਮਾਰ, ਜਗਤਾਰ ਸਿੰਘ ਜੰਡਿਆਲਾ, ਗੁਰਮੀਤ ਸਿੰਘ ਗੋਰਾ ਗਾਖਲ, ਅਮਰਜੀਤ ਸਿੰਘ ਸੋਹਲ, ਰੇਸ਼ਮ ਸਿੰਘ ਨੰਗਲ ਮਾਝਾ, ਜਗਜੀਤ ਸਿੰਘ ਨੰਗਲ ਮਾਝਾ, ਐਡਵੋਕੇਟ ਅਖਿਲ ਦਿਨੇਸ਼, ਅਮਨ, ਮੱਖਣ ਸਿੰਘ ਜੰਡਿਆਲਾ, ਬਲਾਕ ਸੰਮਤੀ ਮੈਂਬਰ ਗੁਰਪ੍ਰੀਤ ਸਿੰਘ ਜੰਡਿਆਲਾ ਆਦਿ ਵੱਲੋਂ ਰਾਸ਼ਟਰੀ ਝੰਡਾ ਲਹਿਰਾ ਕੇ ਸਲਾਮੀ ਦਿੱਤੀ ਗਈ। ਰਾਸ਼ਟਰੀ ਗੀਤ ਗਾਇਨ ਕੀਤਾ ਤੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।