ਦਰਸ਼ਨ ਅਕੈਡਮੀ ਸਕੂਲ ’ਚ ਗਣਤੰਤਰ ਦਿਵਸ ਦੀਆਂ ਰੌਣਕਾਂ
ਦਰਸ਼ਨ ਅਕੈਡਮੀ ਸਕੂਲ ’ਚ ਗਣਤੰਤਰ ਦਿਵਸ ਦਾ ਸਮਾਰੋਹ ਕਰਵਾਇਆ
Publish Date: Sat, 24 Jan 2026 06:52 PM (IST)
Updated Date: Sat, 24 Jan 2026 06:55 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗਣਤੰਤਰ ਦਿਵਸ ਦੇ ਇਸ ਮਹਾਨ ਤੇ ਬੇਮਿਸਾਲ ਦਿਹਾੜੇ ਦੀਆਂ ਖੁਸ਼ੀਆਂ ਨੂੰ ਸਾਂਝਾ ਕਰਨ ਲਈ ਅੱਜ ਦਰਸ਼ਨ ਅਕੈਡਮੀ ’ਚ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਇਕ ਰੰਗਾਰੰਗ ਦੇਸ਼ ਭਗਤੀ ਭਰਪੂਰ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਗਾਏ। ਵਿਦਿਆਰਥੀ ਤਿਰੰਗੇ-ਰੰਗੀਆਂ ਪੁਸ਼ਾਕਾਂ ’ਚ ਸੁਸ਼ੋਭਿਤ ਸਨ ਤੇ ਉਨ੍ਹਾਂ ਨੇ ਆਪਣੇ ਦੇਸ਼-ਭਗਤੀ ਦੇ ਗੀਤਾਂ ਨੂੰ ਬੜੇ ਹੀ ਸੁੰਦਰ ਢੰਗ ਤਰੀਕੇ ਨਾਲ ਗਾਇਆ, ਜਿਸ ਨੇ ਸਾਰੇ ਸਰੋਤਿਆਂ ਨੂੰ ਮੋਹ ਲਿਆ। ਇਸ ਮੌਕੇ ਅਧਿਆਪਕਾਂ ਵੱਲੋਂ ਵੀ ਕੁਝ ਕਵਿਤਾਵਾਂ ਤੇ ਭਾਸ਼ਣ ਪੇਸ਼ ਕੀਤੇ ਗਏ। ਇਨ੍ਹਾਂ ਕਵਿਤਾਵਾਂ ਤੇ ਭਾਸ਼ਨਾਂ ’ਚ ਉਨਾਂ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਦੇਸ਼ ਲਈ ਆਪਣੇ ਫਰਜ ਨਿਭਾਉਣ ਲਈ ਪ੍ਰੇਰਿਤ ਕੀਤਾ ਤੇ ਉਨਾਂ ਨੂੰ ਇਕ ਚੰਗੇ ਤੇ ਯੋਗ ਨਾਗਰਿਕ ਬਣਨ ਦੀ ਸਿੱਖਿਆ ਦਿੱਤੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਦਿਨੇਸ਼ ਸਿੰਘ ਤੇ ਸਕੂਲ ਐੱਲਐੱਮਸੀ ਦੇ ਮੈਂਬਰ ਦੀਪਕ ਜੋੜਾ ਵੀ ਸ਼ਾਮਲ ਰਹੇ। ਪ੍ਰਿੰਸੀਪਲ ਨੇ ਬੱਚਿਆਂ ਦੇ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਤੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ। ਉਨ੍ਹਾਂ ਨੇ ਬੱਚਿਆਂ ਨੂੰ ਭਵਿੱਖ ’ਚ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਆ।