ਏਜੀਆਈ ਗਲੋਬਲ ਸਕੂਲ ’ਚ ਮਨਾਇਆ ਗਣਤੰਤਰ ਦਿਵਸ
ਏਜੀਆਈ ਗਲੋਬਲ ਸਕੂਲ ’ਚ ਗਣਤੰਤਰ ਦਿਵਸ ਦੇਸ਼ਭਗਤੀ ਨਾਲ ਮਨਾਇਆ
Publish Date: Tue, 27 Jan 2026 09:15 PM (IST)
Updated Date: Tue, 27 Jan 2026 09:16 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਏਜੀਆਈ ਗਲੋਬਲ ਸਕੂਲ ’ਚ 77ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਵਿਦਿਆਰਥੀਆਂ, ਅਧਿਆਪਕਾਂ ਤੇ ਸਟਾਫ ਨੇ ਮਿਲ ਕੇ ਸੰਵਿਧਾਨ ਦੇ ਮੁੱਲਾਂ ਏਕਤਾ, ਲੋਕਤੰਤਰ, ਨਿਆਂ ਤੇ ਆਜ਼ਾਦੀ ਨੂੰ ਯਾਦ ਕੀਤਾ। ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਝੰਡਾ ਲਹਿਰਾਉਣ ਤੇ ਰਾਸ਼ਟਰ ਗਾਨ ਨਾਲ ਹੋਈ। ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਦੇਸ਼ਭਗਤੀ ਗੀਤ, ਨ੍ਰਿਤ, ਭਾਸ਼ਣ ਤੇ ਨਾਟਕ ਪੇਸ਼ ਕੀਤੇ ਗਏ, ਜਿਨ੍ਹਾਂ ’ਚ ਆਜ਼ਾਦੀ ਸੈਨਾਨੀਆਂ ਦੀ ਕੁਰਬਾਨੀ ਤੇ ਸੰਵਿਧਾਨ ਦੀ ਮਹੱਤਤਾ ਦਰਸਾਈ ਗਈ। ਸਕੂਲ ਦੀ ਚੇਅਰਪਰਸਨ ਸਲਵਿੰਦਰਜੀਤ ਕੌਰ ਨੇ ਕਿਹਾ ਕਿ ਸੰਵਿਧਾਨ ਸਾਨੂੰ ਅਨੁਸ਼ਾਸਨ, ਬਰਾਬਰੀ ਤੇ ਇਕ ਦੂਜੇ ਦੀ ਇੱਜ਼ਤ ਕਰਨਾ ਸਿਖਾਉਂਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਡਾਇਰੈਕਟਰ ਹਰਲੀਨ ਮੋਹੰਤੀ ਨੇ ਵਿਦਿਆਰਥੀਆਂ ਨੂੰ ਨਿਆਂ, ਬਰਾਬਰੀ ਤੇ ਇਮਾਨਦਾਰੀ ਦੇ ਰਾਹ ‘ਤੇ ਚੱਲਣ ਲਈ ਉਤਸ਼ਾਹਿਤ ਕੀਤਾ ਤੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਆਰਤੀ ਸ਼ਰਮਾ ਨੇ ਵਿਦਿਆਰਥੀਆਂ ਨੂੰ ਮਿਹਨਤ, ਅਨੁਸ਼ਾਸਨ ਤੇ ਦੇਸ਼ਭਗਤੀ ਨਾਲ ਅੱਗੇ ਵਧਣ ਲਈ ਕਿਹਾ। ਸਮਾਰੋਹ ਦੇ ਅੰਤ ’ਚ ਸਭ ਨੇ ਦੇਸ਼ ਦੀ ਸੇਵਾ ਕਰਨ ਦਾ ਸੰਕਲਪ ਲਿਆ।