ਫਰਜ਼ਾਂ ਦੀ ਯਾਦ ਦਿਵਾਉਂਦੈ ਗਣਤੰਤਰ ਦਿਵਸ : ਕਾਂਗਰਸੀ ਆਗੂ
ਕਾਂਗਰਸ ਭਵਨ ਵਿਖੇ ਗਣਤੰਤਰ ਦਿਵਸ ਦਾ ਉਤਸ਼ਾਹਪੂਰਵਕ ਜਸ਼ਨ
Publish Date: Tue, 27 Jan 2026 08:49 PM (IST)
Updated Date: Tue, 27 Jan 2026 08:52 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕਾਂਗਰਸ ਭਵਨ ਵਿਖੇ ਗਣਤੰਤਰ ਦਿਵਸ ਦੇ ਸ਼ੁੱਭ ਮੌਕੇ ’ਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਨਾਲ ਮਾਹੌਲ ਗੂੰਜਿਆ। ਇਸ ਦੌਰਾਨ ਰਾਸ਼ਟਰੀ ਝੰਡਾ ਤਿਰੰਗਾ ਲਹਿਰਾਇਆ ਗਿਆ ਤੇ ਲੋਕਾਂ ਨੇ ਦੇਸ਼ ਭਗਤੀ ਦੀ ਭਾਵਨਾ ਦਾ ਅਨੰਦ ਲਿਆ। ਪੰਜਾਬੀ ਲੱਖਾ ਸਿੰਘ ਨੇ ਦੇਸ਼ ਭਗਤੀ ਦੇ ਗੀਤਾਂ ਨਾਲ ਸਮਾਗਮ ’ਚ ਸ਼ਾਨਦਾਰ ਰੰਗ ਭਰਿਆ। ਸਮਾਗਮ ’ਚ ਜ਼ਿਲ੍ਹਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ, ਵਿਧਾਇਕ ਬਾਵਾ ਹੈਨਰੀ ਤੇ ਹਲਕਾ ਜਲੰਧਰ ਵੈਸਟ ਦੇ ਇੰਚਾਰਜ ਸੁਰਿੰਦਰ ਕੌਰ ਨੇ ਇਸ ਦਿਨ ਦੇ ਵਿਸ਼ੇਸ਼ ਮਹੱਤਵ ਤੇ ਸੰਵਿਧਾਨ ਦੇ ਲਾਗੂ ਹੋਣ ਦੀ ਅਹਿਮੀਅਤ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਦਿਨ ਸਿਰਫ ਤਿਉਹਾਰ ਨਹੀਂ, ਸਗੋਂ ਦੇਸ਼ ਦੀ ਸ਼ਾਨ ਤੇ ਅਧਿਕਾਰਾਂ ਦੇ ਨਾਲ-ਨਾਲ ਸਾਡੇ ਫਰਜ਼ਾਂ ਦੀ ਯਾਦ ਦਿਵਾਉਂਦਾ ਹੈ। ਸਮਾਗਮ ’ਚ ਕਈ ਸਥਾਨਕ ਤੇ ਪ੍ਰਮੁੱਖ ਵਿਅਕਤੀ ਮੌਜੂਦ ਸਨ, ਜਿਨ੍ਹਾਂ ’ਚ ਪ੍ਰੇਮ ਨਾਥ ਦਕੋਹਾ, ਰਸ਼ਪਾਲ ਜਾਖੂ, ਜਗਜੀਤ ਕੰਬੋਜ, ਵਿਪਿਨ ਕੁਮਾਰ, ਜਗਦੀਪ ਸੋਨੂੰ ਸੰਧਰ, ਸੋਹਣ ਲਾਲ ਬਾਵਾ, ਰਵਿੰਦਰ ਲਾਡੀ, ਨਰੇਸ਼ ਵਰਮਾ, ਰੋਹਨ ਚੱਢਾ, ਅਮਰੀਕ ਗਿੱਲ, ਬਲਰਾਜ ਠਾਕੁਰ, ਮਨਦੀਪ ਜੱਸਲ, ਜਗਦੀਸ਼ ਦਕੋਹਾ, ਵਿਜੇ ਦਕੋਹਾ, ਮਨੋਜ ਕੁਮਾਰ ਮਨੂੰ, ਮੱਖਣ ਸਿੰਘ, ਜਗਜੀਤ ਜੀਤਾ, ਸੁਭਾਸ਼ ਢੱਲ, ਸਤਪਾਲ ਮੀਕਾ, ਮੁਨੀਸ਼ ਪਾਹਵਾ, ਪਰਮਜੀਤ ਗੋਲਡੀ, ਸੰਜੀਵ ਦੁਆ, ਮਨਜੀਤ ਸਿੰਘ ਸਿਮਰਨ, ਪ੍ਰੇਮ ਪਾਲ ਡੁਮੇਲੀ, ਹਾਮਿਦ ਮਸੀਹ, ਆਤਮ ਪ੍ਰਕਾਸ਼ ਪਾਸ਼ੀ, ਸੁਧੀਰ ਘੁੱਗੀ ਤੇ ਹੋਰ ਲੋਕ ਸ਼ਾਮਲ ਸਨ।