ਮੰਗਾਂ ਸਬੰਧੀ ਪੀਡਬਲਯੂਡੀ ਕਾਮਿਆਂ ਦੀ ਇਕੱਤਰਤਾ
ਜੋਨ ਜਲੰਧਰ -ਕਪੂਰਥਲਾ ਦੀ ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦਾ ਕੀਤਾ ਪੁਨਰਗਠਨ
Publish Date: Thu, 09 Apr 2026 08:06 PM (IST)
Updated Date: Thu, 09 Apr 2026 08:08 PM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਪੀਡਬਲਿਯੂਡੀ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਜ਼ਿਲ੍ਹਾ ਜਲੰਧਰ ਕਪੂਰਥਲਾ ਦੀ ਜਨਰਲ ਬਾਡੀ ਮੀਟਿੰਗ ਪੁਸ਼ਪਿੰਦਰ ਕੁਮਾਰ ਵਿਰਦੀ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ’ਚ ਕੀਤੀ ਗਈ। ਇਸ ਮੀਟਿੰਗ ’ਚ ਪੀਡਬਲਯੂਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ, ਕੁਲਵੰਤ ਸਿੰਘ ਬਠਿੰਡਾ, ਰਾਜਪਾਲ ਸਿੰਘ ਸੋਈ, ਹਰਜੀਤ ਸਿੰਘ ਮੋਗਾ, ਧਰਮਪਾਲ ਲੋਟ ਪਟਿਆਲਾ ਤੇ ਪ ਸ ਸ ਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਹਾਜ਼ਰ ਹੋਏ। ਮੀਟਿੰਗ ’ਚ ਪੀਡਬਲਯੂਡੀ ਕਾਮਿਆਂ ਦੀਆਂ ਮੰਗਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਜਥੇਬੰਦੀ ਦੀ ਬਿਹਤਰੀ ਤੇ ਵਿਕਾਸ ਲਈ ਪੀਡਬਲਯੂਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਜ਼ੋਨ ਜਲੰਧਰ-ਕਪੂਰਥਲਾ ਦਾ ਪੁਨਰਗਠਨ ਕੀਤਾ ਗਿਆ।
ਇਸ ਅਨੁਸਾਰ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ, ਚੇਅਰਮੈਨ ਤਰਸੇਮ ਮਾਧੋਪੁਰੀ, ਸੀਨੀਅਰ ਮੀਤ ਪ੍ਰਧਾਨ ਸੰਜੀਵ ਕੁਮਾਰ ਕੌਂਡਲ, ਜਗੀਰ ਸਿੰਘ ਸਹੋਤਾ, ਰਜਿੰਦਰ ਕੁਮਾਰ ਮਹਿਤਪੁਰ, ਪੂਰਨ ਸਿੰਘ ਬਿਲਗਾ, ਮੀਤ ਪ੍ਰਧਾਨ ਕੁਲਬੀਰ ਸਿੰਘ ਸ਼ਾਹਕੋਟ, ਨਰਿੰਦਰ ਸਿੰਘ, ਅਨਿਲ ਕੁਮਾਰ ਨਾਹਰ, ਅੰਗਰੇਜ਼ ਸਿੰਘ, ਬਲਵੀਰ ਸਿੰਘ ਗੁਰਾਇਆ, ਰਜਿੰਦਰ ਥਾਪਰ ਫਗਵਾੜਾ, ਰਾਮ ਬਰਨ, ਰੌਸ਼ਨ ਲਾਲ, ਤਰਲੋਕ ਸਿੰਘ ਕਪੂਰਥਲਾ, ਜਨਰਲ ਸਕੱਤਰ ਅਮਰੀਕ ਸਿੰਘ ਸੇਖੋਂ, ਕੈਸ਼ੀਅਰ ਹਰੀ ਰਾਮ, ਸਹਾਇਕ ਕੈਸ਼ੀਅਰ ਭੁਪਾਲ ਸਿੰਘ, ਓਮ ਪ੍ਰਕਾਸ਼, ਪ੍ਰੈੱਸ ਸਕੱਤਰ ਕਰਮਜੀਤ ਸਿੰਘ ਸੋਨੂ, ਸਹਾਇਕ ਪ੍ਰੈੱਸ ਸਕੱਤਰ ਸਤਵਿੰਦਰ ਸਿੰਘ ਫਿਲੋਰ, ਯੋਗਰਾਜ ਸਿੰਘ,ਧਰਮਿੰਦਰ ਨਕੋਦਰ, ਜੁਆਇੰਟ ਸਕੱਤਰ ਗੋਪਾਲ ਸਿੰਘ ਰਾਵਤ, ਰਾਜਨ ਕੁਮਾਰ, ਜਥੇਬੰਦਕ ਸਕੱਤਰ ਰਘਵੀਰ ਸਿੰਘ, ਸਹਾਇਕ ਜਥੇਬੰਦਕ ਸਕੱਤਰ ਗੁਲਸ਼ਨ ਡਰੇਨਜ, ਰਾਜ ਕੁਮਾਰ ਗੁਰਾਇਆ, ਤਰਸੇਮ ਲਾਲ, ਜਗਤਾਰ ਸਿੰਘ ਆਦਮਪੁਰ, ਪ੍ਰਚਾਰ ਸਕੱਤਰ ਗੁਰਦਿਆਲ ਸਿੰਘ ਲੋਹੀਆਂ, ਸਹਾਇਕ ਪ੍ਰਚਾਰ ਸਕੱਤਰ ਮਨਜਿੰਦਰ ਸਿੰਘ ਤਲਵਣ, ਮਨੋਹਰ ਲਾਲ, ਚਰਨਜੀਤ ਸਿੰਘ ਕਪੂਰਥਲਾ, ਰਾਮ ਬ੍ਰਿਸ਼, ਸੁੱਖਦਿਆਲ ਸ਼ਾਹਕੋਟ, ਸਹਾਇਕ ਸਕੱਤਰ ਸੂਰਜ ਕੁਮਾਰ ਗੁਰਾਇਆ, ਅਮਨਦੀਪ ਨਕੋਦਰ, ਮੇਵਾ ਲਾਲ, ਮਨੋਜ ਕੁਮਾਰ, ਸੁਨੀਲ ਕੁਮਾਰ, ਹਰਵਿੰਦਰ ਸਿੰਘ ਸ਼ਾਹਕੋਟ ਕਿਸ਼ਨ ਚੰਦ ਸਿੰਚਾਈ, ਬਲਵਿੰਦਰ ਸਿੰਘ ਕਪੂਰਥਲਾ, ਸਲਾਹਕਾਰ ਪ੍ਰੇਮ ਲਾਲ ਸੁਲਤਾਨਪੁਰ ਬਣਾਏ ਗਏ।