ਗੁਰਦੁਆਰਾ ਸਿੰਘਾਂ ਸ਼ਹੀਦਾਂ ’ਚ ਮੱਸਿਆ ਦਾ ਦਿਹਾੜਾ ਮਨਾਇਆ
ਗੁਰਦੁਆਰਾ ਸਿੰਘਾਂ ਸ਼ਹੀਦਾਂ ਮੱਸਿਆ ਦਾ ਪਵਿੱਤਰ ਤਿਉਹਾਰ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ
Publish Date: Sun, 22 Mar 2026 06:08 PM (IST)
Updated Date: Sun, 22 Mar 2026 06:10 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਦੁਆਬੇ ਦੇ ਇਤਿਹਾਸਕ ਤੇ ਪਵਿੱਤਰ ਅਸਥਾਨ ਗੁਰਦੁਆਰਾ ਸਿੰਘਾਂ ਸ਼ਹੀਦਾਂ, ਡੇਰਾ ਸ਼੍ਰੀਮਾਨ ਸੰਤ ਜਰਨੈਲ ਸਿੰਘ ਨੰਗਰ ਬੇਟ ਆਲੋਵਾਲ ਵਿਖੇ ਮੱਸਿਆ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਜੀ ਦੀ ਅਗਵਾਈ ਹੇਠ ਸ਼ਰਧਾ ਤੇ ਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਬਾਬਾ ਸੁਖਵਿੰਦਰ ਸਿੰਘ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ ਦਾ ਸੱਦਾ ਦਿੱਤਾ। ਰਾਗੀ ਜਥਿਆਂ ਭਾਈ ਹਰਜੀਤ ਸਿੰਘ, ਭਾਈ ਰਵਿੰਦਰ ਸਿੰਘ ਰਿੰਕੂ ਤੇ ਭਾਈ ਗੁਰਮੇਲ ਸਿੰਘ ਵੱਲੋਂ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਮਾਗਮ ਦੌਰਾਨ ਬੀਬੀ ਕਰਮਜੀਤ ਕੌਰ ਸੰਧੂ, ਡਾ. ਅਮਰਜੋਤ ਸਿੰਘ ਸੰਧੂ, ਅਮਨਦੀਪ ਕੌਰ ਸੰਧੂ ਕੈਨੇਡਾ, ਸੁਖਬੀਰ ਸਿੰਘ ਯੂਕੇ, ਦਲਵੀਰ ਕੌਰ ਯੂਕੇ, ਗੁਰਰਾਜ ਸਿੰਘ, ਸਵਰਨ ਸਿੰਘ ਕੰਬਾਇਨਾ ਵਾਲੇ, ਅਮਿੰਤ ਧੀਮਾਨ, ਸੁਰਿੰਦਰ ਕੁਮਾਰ ਜੰਡ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਭਰੀ।