ਗੁਰਦੁਆਰਾ ਸਿੰਘਾਂ ਸ਼ਹੀਦਾਂ ਨੰਗਲ ਬੇਟ ਆਲੋਵਾਲ ’ਚ ਧਾਰਮਿਕ ਸਮਾਗਮ
ਖਾਲਸਾ ਸਾਜਨਾ ਦਿਵਸ ਮੌਕੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਨੰਗਲ ਬੇਟ ਆਲੋਵਾਲ ’ਚ ਧਾਰਮਿਕ ਸਮਾਗਮ
Publish Date: Sun, 19 Apr 2026 07:02 PM (IST)
Updated Date: Mon, 20 Apr 2026 04:10 AM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ, ਨੰਗਲ ਬੇਟ ਆਲੋਵਾਲ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਅਗਵਾਈ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਭਾਈ ਹਰਜੀਤ ਸਿੰਘ, ਭਾਈ ਰਵਿੰਦਰ ਸਿੰਘ ਰਿੰਕੂ, ਭਾਈ ਉਕਾਰ ਸਿੰਘ ਤੇ ਭਾਈ ਕਰਮ ਸਿੰਘ ਜਲੰਧਰ ਵਾਲਿਆਂ ਦੇ ਕੀਰਤਨੀ ਜਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਤੇ ਗੁਰ ਇਤਿਹਾਸ ਨਾਲ ਜੋੜਿਆ। ਅਰਦਾਸ ਤੋਂ ਬਾਅਦ ਬਾਬਾ ਸੁਖਵਿੰਦਰ ਸਿੰਘ ਨੇ ਹੁਕਮਨਾਮਾ ਲਿਆ ਅਤੇ ਸੰਗਤਾਂ ਨੂੰ ਕਥਾ-ਕੀਰਤਨ ਰਾਹੀਂ ਗੁਰਬਾਣੀ ਦੇ ਅਰਥ ਸਮਝਾਏ। ਉਨ੍ਹਾਂ ਨੇ ਖ਼ਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਦਿੰਦਿਆਂ ਸੰਗਤ ਨੂੰ ਅਪੀਲ ਕੀਤੀ ਕਿ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨ। ਇਸ ਦੌਰਾਨ ਸੰਤ ਬਾਬਾ ਜਰਨੈਲ ਸਿੰਘ ਤੇ ਬਾਬਾ ਸੁਖਵਿੰਦਰ ਸਿੰਘ ਵੱਲੋਂ ਦਾਨੀ ਸੱਜਣਾਂ ਨੂੰ ਹੁਕਮਨਾਮੇ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ’ਚ ਡਾ. ਅਮਰਜੋਤ ਸਿੰਘ, ਬੀਬੀ ਕਰਮਜੀਤ ਕੌਰ ਸੰਧੂ, ਸਰਤਾਜ ਸਿੰਘ (ਯੂਐੱਸਏ), ਵਿੱਕੀ ਸਿੰਘ ਧਾਲੀਵਾਲ (ਕੈਨੇਡਾ), ਸਵਰੂਪ ਕੌਰ, ਸਿਮਰਨਜੀਤ ਕੌਰ, ਚਰਨਜੀਤ ਕੌਰ ਘੜਾਮ, ਹਰਭਜਨ ਸਿੰਘ ਕਾਲਾ ਬੱਕਰਾ, ਪਵਨਪ੍ਰੀਤ ਕੌਰ (ਚੱਕ ਕੇਲਾ), ਗੁਰਪ੍ਰੀਤ ਸਿੰਘ, ਮਨਪ੍ਰੀਤ ਕੌਰ ਦੁਲਤਪੁਰ, ਪ੍ਰਦੀਪ ਸਿੰਘ, ਸੰਦੀਪ ਸਿੰਘ (ਕੈਨੇਡਾ), ਫਤਿਹ ਸਿੰਘ ਜਗਤਪੁਰ, ਸਹਜ ਕੌਰ (ਆਸਟ੍ਰੇਲੀਆ) ਸਮੇਤ ਇਲਾਕੇ ਭਰ ਤੋਂ ਭਾਰੀ ਗਿਣਤੀ ’ਚ ਸੰਗਤਾਂ ਨੇ ਸ਼ਿਰਕਤ ਕੀਤੀ। ਆਖ਼ਰ ’ਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।