ਗੁਰਦੁਆਰਾ ਆਦਰਸ਼ ਨਗਰ ’ਚ ਸਜਾਏ ਧਾਰਮਿਕ ਦੀਵਾਨ
ਗੁਰਦੁਆਰਾ ਆਦਰਸ਼ ਨਗਰ ਵਿਖੇ ਸਜਾਏ ਵਿਸ਼ੇਸ਼ ਧਾਰਮਿਕ ਦੀਵਾਨ
Publish Date: Mon, 16 Mar 2026 08:18 PM (IST)
Updated Date: Mon, 16 Mar 2026 08:22 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਆਦਰਸ਼ ਨਗਰ ਵਿਖੇ ਨਵਾਂ ਸਾਲ ‘ਨਾਨਕਸ਼ਾਹੀ ਸੰਮਤ 558' ਤੇ ਚੇਤਰ ਦੀ ਸੰਗਰਾਂਦ ਦੇ ਆਰੰਭ ਹੋਣ ’ਤੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ। ਸੋਦਰੁ ਸ੍ਰੀ ਰਹਿਰਾਸ ਦੇ ਪਾਠ ਉਪਰੰਤ ਭਾਈ ਅਮਨਦੀਪ ਸਿੰਘ ਬੀਬੀ ਕੌਲਾਂ ਜੀ ਭਲਾਈ ਕੇਂਦਰ, ਭਾਈ ਰਵਿੰਦਰ ਸਿੰਘ ‘ਬੰਬੇ ਵਾਲੇ’ ਹਜ਼ੂਰੀ ਰਾਗੀ, ਬੀਬੀ ਬਲਜਿੰਦਰ ਕੌਰ ਖਡੂਰ ਸਾਹਿਬ ਦੇ ਜਥੇ ਕੀਰਤਨ ਦੀ ਹਾਜ਼ਰੀ ਭਰੀ। ਭਾਈ ਜਸਪਾਲ ਸਿੰਘ ਹੈੱਡ ਗ੍ਰੰਥੀ ਵੱਲੋਂ ਕਥਾ ਵਿਚਾਰਾਂ ਕੀਤੀਆਂ ਗਈਆਂ। ਸਮਾਗਮ ’ਚ ਸਰਬਜੀਤ ਸਿੰਘ ਰਾਜਪਾਲ, ਹਰਜਿੰਦਰ ਸਿੰਘ ਲਾਡਾ, ਪਵਿੱਤਰ ਸਿੰਘ, ਕੁਲਵਿੰਦਰ ਸਿੰਘ ਥਿਆੜਾ, ਬਰਿੰਦਰ ਸਿੰਘ ਸਾਹਨੀ, ਐੱਚਪੀ ਸਿੰਘ ਮੱਕੜ, ਮਨਜੀਤ ਸਿੰਘ ਬਿੰਦਰਾ, ਕੁਲਬੀਰ ਸਿੰਘ ਪੇਲੀਆ, ਪ੍ਰਿਤਪਾਲ ਸਿੰਘ,ਰਸ਼ਪਾਲ ਕੌਰ ਥਿਆੜਾ, ਬਲਵਿੰਦਰ ਕੌਰ ਲਾਡਾ, ਕਮਲਜੀਤ ਕੌਰ, ਗੁਰਿੰਦਰ ਕੌਰ ਗੁੰਬਰ, ਬਲਵਿੰਦਰ ਕੌਰ ਸਾਹਨੀ ਆਦਿ ਸੰਗਤਾਂ ਨਤਮਸਤਕ ਹੋਈਆਂ।
ਮੁਫਤ ਮੈਡੀਕਲ ਲਾਇਆ
ਅੱਖਾਂ ਦਾ ਚੈਕ-ਅੱਪ, ਅਪਰੇਸ਼ਨ ਤੇ ਜਨਰਲ ਮੈਡੀਕਲ ਕੈਂਪ ਗੁਰਦੁਆਰਾ ਸਾਹਿਬ ਦੇ ਗੁਰੂ ਨਾਨਕ ਚੈਰੀਟੇਬਲ ਹਸਪਤਾਲ ’ਚ ਲਾਇਆ ਗਿਆ। ਖਜ਼ਾਨਚੀ ਹਰਜਿੰਦਰ ਸਿੰਘ ਲਾਡਾ ਨੇ ਦੱਸਿਆ ਕਿ ਕੈਂਪ ਵਿਚ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਤੇ ਆਪ੍ਰੇਸ਼ਨ ਮੁਫਤ ਕੀਤੇ ਜਾਣਗੇ।