ਅੰਬੇਡਕਰ ਨਗਰ ਕਾਲੋਨੀ ਵਾਸੀਆਂ ਨੂੰ ਮਿਲੀ ਰਾਹਤ
ਬਿਜਲੀ ਮੰਤਰੀ ਸੰਜੀਵ ਅਰੋੜਾ ਦੇ ਭਰੋਸੇ ਨਾਲ ਅੰਬੇਡਕਰ ਨਗਰ ਕਾਲੋਨੀ ਦੇ ਵਸਨੀਕਾਂ ਨੂੰ ਰਾਹਤ: ਨਿਤਿਨ ਕੋਹਲੀ
Publish Date: Mon, 05 Jan 2026 07:13 PM (IST)
Updated Date: Tue, 06 Jan 2026 04:09 AM (IST)

-ਨਿਤਿਨ ਕੋਹਲੀ ਨੇ ਬਿਜਲੀ ਮੰਤਰੀ ਸੰਜੀਵ ਅਰੋੜਾ ਨਾਲ ਕੀਤੀ ਮੁਲਾਕਾਤ -ਕਿਹਾ, ਸਰਕਾਰ ਵੱਲੋਂ ਕਾਲੋਨੀ ਵਿਚਲਾ ਕੋਈ ਵੀ ਘਰ ਢਾਹਿਆ ਨਹੀਂ ਜਾਵੇਗਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਅੰਬੇਡਕਰ ਨਗਰ ਕਾਲੋਨੀ ਦੇ ਵਸਨੀਕਾਂ ਨੂੰ ਆਪਣੇ ਘਰਾਂ ਸਬੰਧੀ ਵੱਡੀ ਰਾਹਤ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਜਲੰਧਰ ਸੈਂਟਰਲ ਦੇ ਹਲਕਾ ਇੰਚਾਰਜ ਨਿਤਿਨ ਕੋਹਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਪੱਸ਼ਟ ਭਰੋਸਾ ਦਿੱਤਾ ਗਿਆ ਹੈ ਕਿ ਕਾਲੋਨੀ ’ਚ ਕਿਸੇ ਵੀ ਵਸਨੀਕ ਦਾ ਘਰ ਨਹੀਂ ਢਾਹਿਆ ਜਾਵੇਗਾ। ਨਿਤਿਨ ਕੋਹਲੀ ਨੇ ਦੱਸਿਆ ਕਿ ਅੰਬੇਡਕਰ ਨਗਰ ਕਾਲੋਨੀ ਦੇ ਵਸਨੀਕਾਂ ਨੂੰ ਆਪਣੇ ਘਰਾਂ ਸਬੰਧੀ ਜੋ ਚਿੰਤਾ ਸੀ, ਉਸ ਬਾਰੇ ਹੁਣ ਸਰਕਾਰ ਵੱਲੋਂ ਸਪੱਸ਼ਟ ਤੇ ਸਕਾਰਾਤਮਕ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਦੇ ਧਿਆਨ ’ਚ ਲਿਆਂਦਾ ਗਿਆ, ਜਿਨ੍ਹਾਂ ਨੇ ਸਾਫ਼ ਤੌਰ ’ਤੇ ਭਰੋਸਾ ਦਿਵਾਇਆ ਕਿ ਅੰਬੇਡਕਰ ਨਗਰ ਕਾਲੋਨੀ ਦੇ ਕਿਸੇ ਵੀ ਵਸਨੀਕ ਦਾ ਘਰ ਨਹੀਂ ਢਾਹਿਆ ਜਾਵੇਗਾ। ਇਸ ਐਲਾਨ ਨਾਲ ਕਾਲੋਨੀ ਵਾਸੀਆਂ ’ਚ ਰਾਹਤ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਗਰੀਬ, ਮਜ਼ਦੂਰ ਤੇ ਮੱਧ ਵਰਗ ਦੇ ਲੋਕਾਂ ਦੇ ਨਾਲ ਪੂਰੀ ਤਰ੍ਹਾਂ ਖੜੀ ਹੈ ਤੇ ਕਿਸੇ ਵੀ ਨਾਗਰਿਕ ਨਾਲ ਨਿਆਂਹੀਨਤਾ ਨਹੀਂ ਹੋਣ ਦਿੱਤੀ ਜਾਵੇਗੀ। ਨਿਤਿਨ ਕੋਹਲੀ ਨੇ ਹੋਰ ਕਿਹਾ ਕਿ ਕਾਲੋਨੀ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਦੇ ਸਾਹਮਣੇ ਪੂਰੀ ਗੰਭੀਰਤਾ ਨਾਲ ਰੱਖਿਆ ਗਿਆ ਹੈ ਤੇ ਆਉਣ ਵਾਲੇ ਸਮੇਂ ’ਚ ਇਸ ਮਸਲੇ ਦਾ ਸਥਾਈ ਹੱਲ ਕੱਢਣ ਲਈ ਵੀ ਠੋਸ ਕਦਮ ਚੁੱਕੇ ਜਾਣਗੇ। ਅੰਤ ’ਚ ਉਨ੍ਹਾਂ ਅੰਬੇਡਕਰ ਨਗਰ ਕਾਲੋਨੀ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਅਫਵਾਹਾਂ ਤੋਂ ਦੂਰ ਰਹਿਣ ਤੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਲਈ ਆਪਣੇ ਜਨ ਪ੍ਰਤਿਨਿਧੀਆਂ ਨਾਲ ਸਿੱਧਾ ਸੰਪਰਕ ਕਰਨ।