ਸੰਡੇ ਬਾਜ਼ਾਰ ਤੋਂ ਤਹਿ ਬਾਜ਼ਾਰੀ ਫੀਸ ਨਾ ਲੈਣ ਕਾਰਨ ਨਿਗਮ ਨੂੰ ਹੋ ਰਿਹਾ ਲੱਖਾਂ ਦਾ ਘਾਟਾ
ਸੰਡੇ ਬਜ਼ਾਰ ਤੋਂ ਤਹਿ ਬਜ਼ਾਰੀ ਫੀਸ ਨਾ ਲੈਣ ਕਾਰਨ ਨਿਗਮ ਨੂੰ ਹੋ ਰਿਹਾ ਲੱਖਾਂ ਦਾ ਘਾਟਾ
Publish Date: Sun, 05 Apr 2026 08:07 PM (IST)
Updated Date: Mon, 06 Apr 2026 04:11 AM (IST)

* ਪਿਛਲੇ 6 ਸਾਲਾਂ ਤੋਂ ਬੰਦ ਹੈ ਸੰਡੇ ਬਾਜ਼ਾਰ ਦੀ ਵਸੂਲੀ ਮਦਨ ਭਾਰਦਵਾਜ, ਪੰਜਾਬੀ ਜਾਗਰਣ ਜਲੰਧਰ : ਇਕ ਪਾਸੇ ਨਗਰ ਨਿਗਮ ਆਰਥਿਕ ਤੰਗੀ ਦੇ ਹਾਲਾਤ ਦਾ ਸ਼ਿਕਾਰ ਹੈ ਦੂਜੇ ਪਾਸੇ ਉਹ ਆਪਣੇ ਆਮਦਨੀ ਦੇ ਸਾਧਨਾਂ ਤੋਂ ਵਸੂਲੀ ਨਾ ਕਰ ਕੇ ਆਰਥਿਕਤਾ ਨੂੰ ਹੋਰ ਵਧਾ ਰਹੀ ਹੈ। ਸਾਲ 2019 ’ਚ ਜਦੋਂ ਕੋਰੋਨਾ ਮਹਾਮਾਰੀ ਦੀ ਮਾਰ ਸ਼ੁਰੂ ਹੋਈ ਸੀ ਤਾਂ ਉਸ ਸਮੇਂ ਫੜ੍ਹੀ ਵਾਲਿਆਂ ਨੇ ਸੰਡੇ ਬਾਜ਼ਾਰ ਨਾ ਲੱਗਣ ਤੇ ਕਾਰੋਬਾਰ ਬੰਦ ਹੋਣ ਦੀ ਗੱਲ ਕਰ ਕੇ ਸਾਬਕਾ ਮੇਅਰ ਜਗਦੀਸ਼ ਰਾਜਾ ਨਾਲ ਮੀਟਿੰਗ ਕਰ ਕੇ ਸੰਡੇ ਬਾਜ਼ਾਰ ਦੀ ਤਹਿ ਬਾਜ਼ਾਰੀ ਤੋਂ ਵਸੂਲੀ ਮਾਫ ਕਰਾ ਲਈ ਸੀ। ਜਦੋਂ ਕੋਰੋਨਾ ਦਾ ਪ੍ਰ੍ਭਾਵ ਘਟਿਆ ਤੇ ਕੁਝ ਸਮੇ ਲਈ ਦੁਕਾਨਾਂ ਖੁੱਲ੍ਹਣ ਤੇ ਲੋਕਾਂ ਨੂੰ ਖ਼ਰੀਦਦਾਰੀ ਕਰਨ ਦੀ ਖੁੱਲ੍ਹ ਮਿਲੀ ਤਾਂ ਫਿਰ ਸੰਡੇ ਬਾਜ਼ਾਰ, ਜੋ ਕੇਵਲ ਰੈਣਕ ਬਾਜ਼ਾਰ ਤੇ ਭਗਵਾਨ ਵਾਲਮੀਕਿ ਚੌਕ/ਜੋਤੀ ਚੌਕ ਤਕ ਸੀਮਤ ਸੀ, ਉਹ ਹੋਲੀ-ਹੋਲੀ ਪੈਰ ਪਸਾਰਨ ਲੱਗਾ ਤੇ ਉਸ ਨੇ ਭਗਵਾਨ ਵਾਲਮੀਕਿ/ਜੋਤੀ ਚੌਕ ਤੋਂ ਨਕੋਦਰ ਰੋਡ ਵੱਲ, ਭਗਵਾਨ ਵਾਲਮੀਕਿ ਚੌਕ ਤੋਂ ਨਾਜ਼ ਸਿਨੇਮਾ ਤੱਕ ਫੈਲ ਗਿਆ ਅਤੇ ਉਕਤ ਸੜਕਾਂ ’ਤੇ ਬਾਹਰੀ ਲੋਕਾਂ ਨੇ ਆ ਕੇ ਫੜ੍ਹੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਹੁਣ ਤੱਕ ਸੂਚਨਾ ਅਨੁਸਾਰ ਸੰਡੇ ਬਾਜ਼ਾਰ ਦਾ ਘੇਰਾ ਭਗਵਾਨ ਵਾਲਮੀਕਿ ਚੌਕ ਤੋਂ ਲੈ ਕੇ ਪਹਿਲੇ ਨਾਲੋਂ ਚਾਰ ਗੁਣਾ ਵੱਧ ਗਿਆ ਹੈ ਅਤੇ ਫੜ੍ਹੀ ਵਾਲਿਆਂ ਦੀ ਚਾਂਦੀ ਤਾਂ ਹੋ ਹੀ ਰਹੀ ਹੈ, ਸਗੋਂ ਬੁਜ਼ਾਰਾਂ ’ਚ ਜਿਨ੍ਹਾਂ ਦੁਕਾਨਾਂ ਅੱਗੇ ਫੜੀਆਂ ਲੱਗ ਰਹੀਆਂ ਹਨ, ਦੁਕਾਨਦਾਰ ਫੜ੍ਹੀ ਵਾਲਿਆਂ ਤੋਂ ਵਸੂਲੀ ਕਰ ਰਹੇ ਹਨ। ਹਰ ਐਤਵਾਰ ਨੂੰ ਲੱਗਣ ਵਾਲੇ ਫੜ੍ਹੀ ਬਾਜ਼ਾਰ ਤੋਂ ਨਗਰ ਨਿਗਮ ਨੂੰ ਲੱਖਾਂ ਰੁਪਏ ਦਾ ਘਾਟਾ ਪੈ ਰਿਹਾ ਹੈ, ਪਰ ਨਗਰ ਨਿਗਮ ਪ੍ਰਸ਼ਾਸਨ ਇਸ ਪਾਸੇ ਧਿਆਨ ਦੇਣ ਨਹੀਂ ਦੇ ਰਿਹਾ ਹੈ ਜਿਹੜਾ ਕਿ ਬਹੁਤ ਜ਼ਰਰੀ ਹੈ। ਸੰਡੇ ਬਾਜ਼ਾਰ ਤੋਂ ਖਰੀਦਦਾਰੀ ਕਰਨ ਲਈ ਆਸ ਪਾਸ ਦੇ ਪਿੰਡਾਂ ਦੇ ਮਰਦ ਅਤੇ ਔਰਤ ਪਰਿਕਾਰ ਸਮੇਤ ਖਰੀਦਦਾਰੀ ਕਰਨ ਆਉਂਦੇ ਹਨ ਅਤੇ ਹਰ ਲੈਤਵਾਰ ਨੂੰ ਫੜੀ ਵਾਲੇ ਲੋਕਾਂ ਰੁਪਏ ਦੀ ਵਿਕਰੀ ਕਰਦੇ ਹਨ। ਹਰ ਮਹੀਨੇ 10 ਲੱਖ ਦੀ ਹੁੰਦੀ ਸੀ ਵਸੂਲੀ ਇਸ ਸਬੰਧ ’ਚ ਜਦੋਂ ਸੰਡੇ ਬਜ਼ਾਰ ਦਾ ਪਿਛਲੇ ਰਿਕਾਰਡ ਬਾਰੇ ਪੁਛਿਆ ਗਿਆ ਤਾਂ 2019 ’ਚ ਸੰਡੇ ਬਜ਼ਾਰ ਰੈਣਕ ਬਜ਼ਾਰ ਤੇ ਭਗਵਾਨ ਵਾਲਮਿਕਿ ਚੋਕ ਤਕ ਸੀਮਤ ਸੀ ਅਤੇ ਉਸ ਸਵੇਂ ਨਗਰ ਨਿਗਮ ਨੂੰ ਹਰ ਐਤਵਾਰ ਡੇਢ ਤੋਂ 2 ਲੱਖ ਦੀ ਵਸੂਲੀ ਹੁੰਦੀ ਸੀ, ਪਰ ਹੁਣ ਤਾਂ ਸੰਗੇ ਬਜ਼ਾਰ ਦਾ ਘੇਰਾ ਬਹੁਤ ਵੱਧ ਗਿਆ ਹੈ ਅਤੇ ਹੁਣ ਹਰ ਐਤਵਾਰ ਨੂੰ ਲੱਗਣ ਵਾਲੇ ਉਕਤ ਬਜ਼ਾਰ ਤੋਂ 3 ਤੋਂ ਸਾਢੇ 3 ਲੱਖ ਰੁਪਏ ਦੀ ਵਸੂਲੀ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਨਗਰ ਨਿਗਮ ਪ੍ਰਸ਼ਾਸਨ ਸੰਡੇ ਬਜ਼ਾਰ ਤੋਂ ਮੁੜ ਵਸੂਲੀ ਲਈ ਕੋਈ ਗੰਭੀਰ ਨਹੀਂ ਜਾਪਦਾ ਅਤੇ ਇਸ ਕਾਰਨ ਉਸ ਨੂੰ ਹਰ ਐਤਵਾਰ ਨੂੰ 3 ਤੋਂ ਸਾਢੇ 3 ਲੱਖ ਦਾ ਆਰਥਕ ਨੁਕਸਾਨ ਹੋ ਰਿਹਾ ਹੈ ਜਿਸ ਨੂੰ ਵਸੂਲ ਕਰਨ ਲਈ ਨਗਰ ਨਿਗਮ ਨੂੰ ਕੋਈ ਨਾ ਕੋਈ ਕਦਮ ਚੁਕਣਾ ਹੋਵੇਗਾ। ਨਗਰ ਨਿਗਮ ਕਰੇ ਵਸੂਲੀ ਸਬੰਧੀ ਫ਼ੈਸਲਾ : ਟੈਕਸ ਸੁਪਰਡੈਂਟ ਤਹਿ ਬਾਜ਼ਾਰੀ ਟੈਕਸ ਸੁਪਰਡੈਂਟ ਮਨਦੀਪ ਸਿੰਘ ਅਨੁਸਾਰ ਜੇ ਸੰਡੇ ਬਾਜ਼ਾਰ ਤੋਂ ਵਸੂਲੀ ਦਾ ਨਗਰ ਨਿਗਮ ਫੈਸਲਾ ਕਰੇ ਤਾਂ ਨਗਰ ਨਿਗਮ ਨੂੰ ਮਹੀਨੇ ’ਚ ਲਗਪਗ 10 ਲੱਖ ਦੀ ਵਸੂਲੀ ਤੋਂ ਘਟ ਵਸੂਲੀ ਨਹੀਂ ਹੋ ਸਕਦੀ। ਹੁਣ ਤੱਕ ਤਾਂ ਦੁਕਾਨਦਾਰ ਦੁਕਾਨਾਂ ਅੱਗੇ ਫੜ੍ਹੀਆਂ ਲਗਵਾ ਕੇ ਫੜੀ ਵਾਲਿਆਂ ਤੋਂ ਵਸੂਲੀ ਕਰ ਰਹੇ ਹਨ। ਰੰਗਲਾ ਵਿਹੜਾ ਦੀ ਵਸੂਲੀ ਵਿਰੁੱਧ ਐੱਫਆਈਆਰ ਇਸ ਦੌਰਾਨ ਤਹਿ ਬਾਜ਼ਾਰੀ ਸੁਪਰਡੈਂਟ ਅਨੁਸਾਰ ਭਗਵਾਨ ਵਾਲਮੀਕਿ ਚੌਕ ਵਿਖੇ ਰੰਗਲਾ ਵਿਹੜਾ ਦੀ ਨਾਜਾਇਜ਼ ਵਸੂਲੀ ਦੇ ਮਾਮਲੇ ਨੂੰ ਲੈ ਕੇ ਪੁਲਿਸ ਡਵੀਜ਼ਨ ’ਚ ਐੱਫਆਈਆਰ ਦਰਜ ਕਰਾਈ ਗਈ ਹੈ। ਜਿਸ ’ਚ ਨਾਜਾਇਜ਼ ਵਸੂਲੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।