ਐੱਸਡੀਐੱਮ ਦਫ਼ਤਰ ’ਚ ਰਜਿਸਟ੍ਰੇਸ਼ਨ ਸੈਂਟਰ ਦੀ ਸਥਾਪਨਾ
ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਦੀ ਸਹੂਲਤ ਲਈ ਐੱਸਡੀਐੱਮ ਦਫ਼ਤਰ ’ਚ ਰਜਿਸਟ੍ਰੇਸ਼ਨ ਸੈਂਟਰ ਦੀ ਸਥਾਪਨਾ
Publish Date: Tue, 03 Mar 2026 07:56 PM (IST)
Updated Date: Tue, 03 Mar 2026 07:59 PM (IST)
ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਸਿਹਤ ਯੋਜਨਾ ਨੂੰ ਆਦਮਪੁਰ ਸਬ ਡਵੀਜ਼ਨ ’ਚ ਬਹਿਤਰ ਤਰੀਕੇ ਨਾਲ ਕਾਰਜਸ਼ੀਲ ਕਰਨ ਹਿੱਤ ਵੱਖ-ਵੱਖ ਥਾਵਾਂ ’ਤੇ ਕੈਂਪ ਲਾਏ ਜਾ ਰਹੇ ਹਨ। ਡਾ. ਹਿਮਾਸੂ ਅਗਰਵਾਲ ਵੱਲੋਂ ਹਦਾਇਤ ਜਾਰੀ ਕੀਤੀ ਗਈ ਹੈ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਦੀ ਸਹੂਲਤ ਲਈ ਐੱਸਡੀਐੱਮ ਦਫ਼ਤਰ ’ਚ ਰਜਿਸਟ੍ਰੇਸ਼ਨ ਸੈਂਟਰ ਖੋਲ੍ਹਿਆ ਜਾਵੇ। ਇਸ ਕਾਰਨ ਉਪ ਮੰਡਲ ਮੈਜਿਸਟਰੇਟ, ਆਦਮਪੁਰ ਦੇ ਦਫਤਰ, ਜੋ ਕਿ ਭੋਗਪੁਰ ਰੋਡ ’ਤੇ ਸਥਿਤ ਹੈ, ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਹਰ ਦਫਤਰੀ ਦਿਨ ਰਜਿਸਟਰੇਸ਼ਨ ਕੈਂਪ ਲਗਾਇਆ ਜਾਵੇਗਾ। ਇਸ ਸੈਂਟਰ ਰਾਹੀਂ ਉਕਤ ਯੋਜਨਾ ਲਈ ਨਵੇਂ ਰਜਿਸਟ੍ਰੇਸ਼ਨ, ਦਸਤਾਵੇਜ਼ਾਂ ਦੀ ਜਾਂਚ ਤੇ ਹੋਰ ਸਬੰਧਤ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਯੋਗ ਵਿਅਕਤੀ ਆਪਣੇ ਪਰਿਵਾਰ ਸਹਿਤ ਆ ਕੇ, ਆਪਣੇ ਆਧਾਰ ਕਾਰਡ ਤੇ ਵੋਟਰ ਕਾਰਡ ਨਾਲ ਲੈ ਕੇ ਕੈਂਪ ’ਚ ਆ ਕੇ ਇਸ ਸਕੀਮ ਤਹਿਤ ਆਪਣਾ ਕਾਰਡ ਬਣਾ ਸਕਦੇ ਹਨ। ਐੱਸਡੀਐੱਮ ਆਦਮਪੁਰ ਨੇ ਦੱਸਿਆ ਕਿ ਇਸ ਪਹਿਲ ਦਾ ਮਕਸਦ ਵੱਧ ਤੋਂ ਵੱਧ ਲੋਕਾਂ ਨੂੰ ਯੋਜਨਾ ਦੇ ਲਾਭਾਂ ਨਾਲ ਜੋੜਨਾ ਹੈ। ਉਨ੍ਹਾਂ ਨੇ ਸਥ ਡਵੀਜ਼ਨ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੌਕੇ ਦਾ ਲਾਭ ਉਠਾਉਣ।