ਵਾਹਨਾਂ ’ਤੇ ਰਿਫਲੈਕਟਰ ਲਾਏ
ਸਰਦੀ ਦੇ ਮੌਸਮ ਦੌਰਾਨ ਕੁਝ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਕਾਰਨ
Publish Date: Fri, 02 Jan 2026 06:57 PM (IST)
Updated Date: Fri, 02 Jan 2026 06:59 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਸਰਦੀ ਦੇ ਮੌਸਮ ਦੌਰਾਨ ਕੁਝ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਕਾਰਨ ਹੋ ਰਹੇ ਭਿਆਨਕ ਹਾਦਸਿਆਂ ਤੋਂ ਬਚਾਅ ਲਈ ਸਰਨਾ ਵੈੱਲਫੇਅਰ ਐਂਡ ਐਜੂਕੇਸ਼ਨ ਸੁਸਾਇਟੀ ਕਿਸ਼ਨਗੜ੍ਹ ਵਲੋਂ ਸਬੰਧਿਤ ਪੁਲਿਸ ਚੌਕੀ ਕਿਸ਼ਨਗੜ੍ਹ ਦੇ ਇੰਚਾਰਜ ਏਐੱਸਆਈ ਨਰਿੰਦਰ ਸਿੰਘ, ਸੁਸਾਇਟੀ ਦੇ ਪ੍ਰਧਾਨ ਅੰਮ੍ਰਿਤਪਾਲ ਸੋਂਧੀ ਤੇ ਸਰਪੰਚ ਡਾ. ਗੁਰਬਖਸ ਸਿੰਘ ਸਵਾਮੀ ਆਦਿ ਮੈਂਬਰਾਂ ਦੀ ਸਾਂਝੀ ਟੀਮ ਵੱਲੋਂ ਆਟੋ ਤੇ ਹੋਰ ਭਾਰ ਢੋਣ ਵਾਲੇ ਵੱਖ-ਵੱਖ ਵਾਹਨਾਂ ਤੇ ਰੇਡੀਅਮ ਟੇਪ ਦੀ ਪੱਟੀ ਵਾਲੇ (ਰਿਫਲੈਕਟਰ) ਲਾਏ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਸੋਧੀ ਤੇ ਸਰਪੰਚ ਡਾ. ਗੁਰਬਖਸ ਸਵਾਮੀ ਨੇ ਸਾਂਝੇ ਤੌਰ ’ਤੇ ਆਖਿਆ ਕਿ ਪੋਹ ਮਹੀਨੇ ਦੀ ਪੈ ਰਹੀ ਸੰਘਣੀ ਧੁੰਦ ਕਾਰਨ ਸੜਕਾਂ ਉੱਪਰ ਵਾਪਰ ਦੇ ਹਾਦਸਿਆਂ ਤੋਂ ਲੋਕਾਂ ਨੂੰ ਬਚਾਉਣ ਲਈ ਸਵਾਰੀਆਂ ਵਾਲੇ ਵਾਹਨਾਂ ਸਮੇਤ ਭਾਰ ਢੋਣ ਵਾਲੇ ਵੱਖ-ਵੱਖ ਵਾਹਨਾਂ ਤੇ ਰੇਡੀਅਮ ਪੱਟੀ ਰਿਫਲੈਕਟਰ ਲਾਏ ਗਏ ਹਨ। ਇਸ ਮੌਕੇ ਬਹਾਦਰ ਚੰਦ, ਜਸਵੰਤ ਸੋਨੂੰ, ਜਸਪਾਲ ਸਿੰਘ ਤੇਜਾ, ਬਲਵੀਰ ਸੋਂਧੀ, ਰਾਮਜੀਤ, ਸੋਢੀ ਰਾਮ ਆਦਿ ਸਮੇਤ ਹੋਰ ਲੋਕ ਵੀ ਮੌਜੂਦ ਸਨ।