ਛੁੱਟੀ ਵਾਲੇ ਦਿਨ ਪ੍ਰਾਪਰਟੀ ਟੈਕਸ ਦੀ ਹੋਈ 20 ਲੱਖ ਦੀ ਵਸੂਲੀ
ਪ੍ਰਾਪਰਟੀ ਟੈਕਸ ਦੀ ਛੱਟੀ ਵਾਲੇ ਦਿਨ 20 ਲੱਖ ਦੀ ਹੋਈ ਵਸੂਲੀ
Publish Date: Sat, 28 Mar 2026 07:23 PM (IST)
Updated Date: Sun, 29 Mar 2026 04:12 AM (IST)

- ਹੁਣ ਤੱਕ 49.75 ਕਰੋੜ ਰੁਪਏ ਹੋਏ ਜਮ੍ਹਾਂ ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਵੱਲੋਂ ਪ੍ਰਾਪਰਟੀ ਟੈਕਸ ਡਿਫਾਲਟਰਾਂ ਵਿਰੁੱਧ ਜਿਥੇ ਜਾਇਾਦਾਦਾਂ ਸੀਲਿੰਗ ਕਰਨ ਦਾ ਕੰਮ ਸ਼ੁਰੂ ਕਰ ਰੱਖਿਆ ਹੈ, ਉਥੇ ਸਨਿੱਚਰਵਾਰ ਨੂੰ ਛੁੱਟੀ ਵਾਲੇ ਦਿਨ ਲੋਕਾਂ ਵੱਲੋਂ ਖੁਦ ਨਿਗਮ ਦਫ਼ਤਰ ਆ ਕੇ 20 ਲੱਖ ਰੁਪਏ ਦਾ ਪ੍ਰਾਪਰਟੀ ਟੈਕਸ ਵੀ ਜਮ੍ਹਾਂ ਕਰਾਇਆ ਗਿਆ। ਇਹ ਜਾਣਕਾਰੀ ਦਿੰਦੇ ਹੋਏ ਟੈਕਸ ਸੁਪਰਡੈਂਟ ਮਹੀਪ ਸਰੀਨ ਨੇ ਦੱਸਿਆ ਕਿ 20 ਲੱਖ ਰੁਪਏ ਦੀ ਵਸੂਲੀ ਹੋਣ ਕਾਰਨ ਹੁਣ ਤੱਕ 49.75 ਕਰੋੜ ਰੁਪਏ ਦੀ ਟੈਕਸ ਵਸੂਲੀ ਹੋ ਚੁੱਕੀ ਹੈ। ਟੈਕਸ ਸੁਪਰਡੈਂਟ ਅਨੁਸਾਰ ਕੱਲ੍ਹ ਐੇਤਵਾਰ ਨੂੰ ਵੀ ਨਗਰ ਨਿਗਮ ਦੀ ਟੈਕਸ ਬ੍ਰਾਂਚ ਖੁੱਲ੍ਹੀ ਰਹੇਗੀ ਅਤੇ ਲੋਕ ਟੈਕਸ ਜਮ੍ਹਾਂ ਕਰਾ ਸਕਣਗੇ। 75 ਕਰੋੜ ਦਾ ਬਜਟ ਟੀਚਾ : ਪ੍ਰਾਪਰਟੀ ਟੈਕਸ ਬਰਾਂਚ ਦਾ ਸਾਲ 2025-26 ਦਾ ਬਜਟ ਟੀਚਾ 75 ਕਰੋੜ ਦਾ ਰੱਖਿਆ ਗਿਆ ਸੀ ਅਤੇ ਜਿਸ ’ਚੋਂ ਅਜੇ ਤੱਕ 49.75 ਕਰੋੜ ਰੁਪਏ ਦੀ ਹੀ ਵਸੂਲੀ ਹੋ ਪਾਈ ਹੈ ਅਤੇ ਅਜੇ-ਕੱਲ੍ਹ ਐਤਵਾਰ ਸਮੇਤ 31 ਮਾਰਚ ਤੱਕ 3 ਦਿਨ ਦਾ ਸਮਾਂ ਬਾਕੀ ਪਿਆ ਹੈ, ਜਿਸ ਤੋਂ ਟੈਕਸ ਬ੍ਰਾਂਚ ਨੂੰ ਲਗਪਗ 60 ਤੋਂ 80 ਲੱਖ ਰੁਪਏ ਦੀ ਟੈਕਸ ਵਸੂਲੀ ਹੋਣ ਦੀ ਸੰਭਾਵਨਾ ਹੈ, ਕਿਉਂਕਿ ਛੁੱਟੀ ਵਾਲੇ ਦਿਨਾਂ ’ਚ 20 ਲੱਖ ਰੁਪਏ ਦੀ ਟੈਕਸ ਵਸੂਲੀ ਹੋ ਰਹੀ ਹੈ, ਜਿਸ ਤੋਂ ਅਨੁਮਾਨ ਲਗਾਇਆ ਗਿਆ ਹੈ ਕਿ ਆਉਂਦੇ 3 ਦਿਨਾਂ ’ਚ 80 ਲੱਖ ਜਾਂ ਇਸ ਤੋਂ ਵੱਧ ਟੈਕਸ ਵਸੂਲੀ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਤਰ੍ਹਾਂ ਟੈਕਸ ਬ੍ਰਾਂਚ ਦਾ ਬਜਟ ਟੀਚਾ ਪੂਰਾ ਹੋਣ ਦੀ ਸੰਭਾਵਨਾ ਨਹੀਂ ਹੈ।