ਰਵਿੰਦਰਵੀਰ ਸਿੰਘ ਨੇ ਹਾਈ ਕਮਾਂਡ ਦਾ ਕੀਤਾ ਧੰਨਵਾਦ
ਅਜੇ ਸਿੰਘ ਨਾਗੀ, ਪੰਜਾਬੀ
Publish Date: Mon, 23 Feb 2026 07:28 PM (IST)
Updated Date: Mon, 23 Feb 2026 07:31 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹਾਈ ਕਮਾਂਡ ਤੇ ਲੀਡਰਸ਼ਿਪ ਦਾ ਦੁਬਾਰਾ ਸਰਕਲ ਫਿਲੌਰ ਨਿਯਕੁਤ ਕਰਨ ’ਤੇ ਰਵਿੰਦਰਵੀਰ ਸਿੰਘ ਗੰਨਾ ਪਿੰਡ ਨੇ ਤਹਿ ਦਿਲੋਂ ਧੰਨਵਾਦ ਕੀਤਾ ਜੋ ਪਾਰਟੀ ਨਹੀਂ ਸੇਵਾਵਾਂ ਦੇਖ ਕੇ ਦੁਬਾਰਾ ਪ੍ਰਧਾਨ ਨਿਯਕੁਤ ਕੀਤਾ ਉਹ ਪਾਰਟੀ ਦੀ ਬਿਹਤਰੀ ਲਈ ਦਿਨ ਰਾਤ ਮਿਹਨਤ ਕਰਨਗੇ, ਅਗਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਪੰਜਾਬ ’ਚ ਪਾਰਟੀ ਇਤਿਹਾਸਕ ਜਿੱਤ ਪ੍ਰਾਪਤ ਕਰਕੇ ਸਰਕਾਰ ਬਣਾਵੇਗੀ ਤੇ ਵਿਰੋਧੀ ਪਾਰਟੀਆਂ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ।