23 ਪਰਿਵਾਰਾਂ ਨੂੰ ਰਾਸ਼ਨ ਤੇ 15 ਬੱਚਿਆਂ ਨੂੰ ਦਿੱਤੀ ਸਟੇਸ਼ਨਰੀ
ਜਾਸ, ਜਲੰਧਰ : ਮਹਾਨਗਰ
Publish Date: Mon, 23 Mar 2026 06:29 PM (IST)
Updated Date: Mon, 23 Mar 2026 06:31 PM (IST)
ਜਾਸ, ਜਲੰਧਰ : ਮਹਾਨਗਰ ਸੇਵਾ ਸਮਿਤੀ ਨੇ ਅਮਰ ਮੰਦਰ ’ਚ 145ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ ਕੀਤਾ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਉਪਾਸਨਾ ਵਰਮਾ ਨੇ ਕੀਤੀ। ਮੁੱਖ ਮਹਿਮਾਨ ਵਜੋਂ ਏਡੀਸੀ ਰਾਜੀਵ ਵਰਮਾ ਤੇ ਅਸ਼ਵਨੀ ਢਾਂਡਾ ਸ਼ਾਮਲ ਹੋਏ। ਡਾ. ਉਪਾਸਨਾ ਵਰਮਾ ਨੇ ਦੀਪ ਜਗ੍ਹਾ ਕਰ ਕੇ ਸਮਾਗਮ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਕਮੇਟੀ ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਏਡੀਸੀ ਰਾਜੀਵ ਵਰਮਾ ਨੇ ਕਿਹਾ ਕਿ ਸਮਾਜ, ਮਨੁੱਖਤਾ ਤੇ ਜ਼ਰੂਰਤਮੰਦਾਂ ਦੀ ਸੇਵਾ ਹੀ ਸੱਚੀ ਸੇਵਾ ਹੈ। ਕਮੇਟੀ ਬਿਹਤਰੀਨ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਐਲਾਨ ਕੀਤਾ ਕਿ ਅਗਲੇ ਮਹੀਨੇ ਤੋਂ ਜ਼ਰੂਰਤਮੰਦ ਬੱਚਿਆਂ ਦੀ ਸਕੂਲ ਫੀਸ ਕਮੇਟੀ ਵੱਲੋਂ ਦਿੱਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਯਕੀਨ ਦਿਵਾਇਆ ਕਿ ਉਹ ਕਮੇਟੀ ਨੂੰ ਆਪਣੇ ਪੱਧਰ ’ਤੇ ਪੂਰਾ ਸਹਿਯੋਗ ਦੇਣਗੇ।
ਕਮੇਟੀ ਦੇ ਪ੍ਰਧਾਨ ਚਰਨਜੀਤ ਮੰਗਲਾਨੀ ਨੇ ਦੱਸਿਆ ਕਿ ਇਹ ਸੰਸਥਾ 13 ਸਾਲਾਂ ਤੋਂ ਜ਼ਰੂਰਤਮੰਦਾਂ ਨੂੰ ਅਨਾਜ, ਸਿੱਖਿਆ, ਦਵਾਈਆਂ ਆਦਿ ਤਕਸੀਮ ਕਰਦੀ ਆ ਰਹੀ ਹੈ। ਸਮਾਗਮ ਦੌਰਾਨ 23 ਪਰਿਵਾਰਾਂ ਨੂੰ ਰਾਸ਼ਨ ਤੇ 15 ਵਿਦਿਆਰਥੀਆਂ ਨੂੰ ਸਟੇਸ਼ਨਰੀ ਉਪਲੱਬਧ ਕਰਵਾਈ ਗਈ। ਇਸ ਮੌਕੇ ਪੰਕਜ ਆਨੰਦ, ਪ੍ਰਵੀਨ ਕੋਹਲੀ, ਰਾਜੇਸ਼ਵਰ ਸਿੰਘ, ਕਿਰਨ ਥਾਪਰ, ਗੀਤਾ ਸ਼ਰਮਾ, ਅਨੁਜ ਸ਼ਰਮਾ, ਜਯਾ ਸ਼ਰਮਾ, ਰਾਣੀ ਸਰਨੀ, ਸ਼ਬਨਮ, ਡੋਲੀ ਢਾਂਡਾ ਤੇ ਗੁਰਪ੍ਰੀਤ ਹਾਜ਼ਰ ਸਨ।