ਰਾਠੌਰ ਨੇ ਜਾਣਿਆ ਮਾਤਾ ਪੁਸ਼ਮਾ ਦਾ ਹਾਲ
ਜਾਸ, ਜਲੰਧਰ : ਪੰਜਾਬ
Publish Date: Fri, 10 Apr 2026 09:19 PM (IST)
Updated Date: Fri, 10 Apr 2026 09:23 PM (IST)
ਜਾਸ, ਜਲੰਧਰ : ਪੰਜਾਬ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਦੀ ਮਾਤਾ ਪੁਸ਼ਪਾ ਦੇਵੀ ਦੇ ਹਾਲ ਜਾਣਨ ਲਈ ਭਾਜਪਾ ਦੇ ਮੁੱਖ ਸਕੱਤਰ ਰਾਕੇਸ਼ ਰਾਠੌਰ ਸ਼ੁੱਕਰਵਾਰ ਨੂੰ ਸੁਸ਼ੀਲ ਰਿੰਕੂ ਦੇ ਘਰ ਪੁੱਜੇ। ਪੁਸ਼ਪਾ ਦੇਵੀ ਦੀ ਸਿਹਤ ਖਰਾਬ ਹੋਣ ਮਗਰੋਂ ਉਨ੍ਹਾਂ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਰਾਕੇਸ਼ ਰਾਠੌਰ ਨੇ ਪੁਸ਼ਪਾ ਦੇਵੀ ਦੇ ਸਿਹਤ ਬਾਰੇ ਜਾਣਕਾਰੀ ਹਾਸਲ ਕੀਤੀ ਤੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੰਦਿਆਂ ਉਨ੍ਹਾਂ ਦੀ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ। ਇਸ ਮੌਕੇ ’ਤੇ ਸਾਬਕਾ ਜ਼ਿਲਾ ਪ੍ਰਧਾਨ ਰਮਨ ਪੱਬੀ ਤੇ ਪੰਜਾਬ ਭਾਜਪਾ ਸਪੋਰਟਸ ਸੈੱਲ ਦੇ ਪ੍ਰਧਾਨ ਸੰਨੀ ਸ਼ਰਮਾ ਵੀ ਮੌਜੂਦ ਸਨ।