ਗਾਇਕ ਰੰਜਨ ਰੋਮੀ ਸਤਿਗੁਰੂ ਕਬੀਰ ਭਵਨ ’ਚ ਨਤਮਸਤਕ
ਰੰਜਨ ਰੋਮੀ ਸਤਿਗੁਰੂ ਕਬੀਰ ਭਵਨ ਹੋਏ ਨਤਮਸਤਕ
Publish Date: Wed, 18 Feb 2026 07:59 PM (IST)
Updated Date: Wed, 18 Feb 2026 08:03 PM (IST)
ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਪ੍ਰਸਿੱਧ ਪੰਜਾਬੀ ਗਾਇਕ ਰੰਜਨ ਰੋਮੀ ਮੰਗਲਵਾਰ ਨੂੰ ਸਤਿਗੁਰੂ ਕਬੀਰ ਭਵਨ 120 ਫੁੱਟੀ ਰੋਡ ਵਿਖੇ ਨਤਮਸਤਕ ਹੋਏ, ਜਿੱਥੇ ਚੇਅਰਮੈਨ ਕੁਲਦੀਪ ਦੀਪੂ ਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਗਾਇਕ ਰੰਜਨ ਰੋਮੀ ਨੇ ਕਿਹਾ ਕਿ ਸ਼੍ਰੋਮਣੀ ਸੰਤ, ਮਹਾਨ ਕ੍ਰਾਂਤੀਕਾਰੀ ਆਦਿ ਕਵੀ ਸਤਿਗੁਰੂ ਕਬੀਰ ਜੀ ਮਹਾਰਾਜ ਨੇ ਹਮੇਸ਼ਾ ਹੀ ਜਾਤ ਪਾਤ ਦਾ ਖੰਡਨ ਕਰ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਹੈ, ਸਾਨੂੰ ਸਭ ਨੂੰ ਸਤਿਗੁਰੂ ਕਬੀਰ ਮਹਾਰਾਜ ਜੀ ਦੇ ਦਰਸਾਏ ਹੋਏ ਮਾਰਗ ’ਤੇ ਚੱਲਦੇ ਹੋਏ ਆਪਣਾ ਜੀਵਨ ਸਫਲ ਹੋਣਾ ਚਾਹੀਦਾ ਹੈ। ਸਤਿਗੁਰੂ ਕਬੀਰ ਭਵਨ ਵੈੱਲਫੇਅਰ ਸੁਸਾਇਟੀ ਵੱਲੋਂ ਰੰਜਨ ਰੋਮੀ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਗਿਆ। ਉਨ੍ਹਾਂ ਨੇ ਸਤਿਗੁਰੂ ਕਬੀਰ ਭਵਨ ਵੈੱਲਫੇਅਰ ਸੁਸਾਇਟੀ ਵੱਲੋਂ ਭਵਨ ਦੇ ਵਿਕਾਸ ਲਈ ਕੀਤੇ ਜਾ ਰਹੇ ਕਾਰਜਾਂ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਚੇਅਰਮੈਨ ਕੁਲਦੀਪ ਦੀਪੂ, ਓਮ ਪ੍ਰਕਾਸ਼ ਭਗਤ, ਵਿਜੈ ਕੁਮਾਰ, ਠਾਕੁਰ ਭਗਤ, ਇੰਦਰਜੀਤ ਭਗਤ ਗੜਾ, ਦੀਪਕ ਭਗਤ, ਰਜਿੰਦਰ ਰੂਬੀ ਭਗਤ, ਰਜਿੰਦਰ ਭਗਤ ਜ਼ਿੰਦਾ, ਅਸ਼ੋਕ ਭਗਤ, ਲਾਭ ਚੰਦ, ਸੁਰਿੰਦਰ ਭਗਤ, ਬੱਚਨ ਲਾਲ, ਗੁਰਬਚਨ ਜੱਲਾ ਤੇ ਕਮੇਟੀ ਦੇ ਸਮੂਹ ਮੈਂਬਰ ਮੌਜੂਦ ਸਨ।