ਜ਼ਿਲ੍ਹਾ ਅਕਾਲੀ ਦਲ ਨੇ ਕੱਢੀ ਰੈਲੀ
ਡਾ. ਭੀਮ ਰਾਓ ਅੰਬੇਦਕਰ ਜੈਅੰਤੀ ਮੌਕੇ ਜ਼ਿਲ੍ਹਾ ਅਕਾਲੀ ਦਲ ਵੱਲੋਂ ਕੱਢੀ ਰੈਲੀ
Publish Date: Wed, 15 Apr 2026 06:30 PM (IST)
Updated Date: Wed, 15 Apr 2026 06:36 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਡਾ. ਭੀਮ ਰਾਓ ਅੰਬੇਦਕਰ ਜੈਅੰਤੀ ਮੌਕੇ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਤੇ ਐੱਸਸੀ ਵਿੰਗ ਵੱਲੋਂ ਸਾਂਝੇ ਤੌਰ ’ਤੇ ਇਕਬਾਲ ਸਿੰਘ ਢੀਂਡਸਾ ਦੀ ਅਗਵਾਈ ਹੇਠ ਮੋਟਰਸਾਈਕਲ ਸਕੂਟਰ ਰੈਲੀ ਕੱਢੀ ਗਈ। ਰੈਲੀ ਮੌਕੇ ਐੱਸਸੀ ਵਿੰਗ ਦੇ ਆਗੂ ਮਨੀਸ਼ ਗਿੱਲ ਤੇ ਐਡਵੋਕੇਟ ਵਿਨੋਦ ਕੁਮਾਰ ਕੌਲ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਵਰਕਰਾਂ ਵੱਲੋਂ ਸ਼ਮੂਲੀਅਤ ਕੀਤੀ। ਡੀਸੀ ਕੰਪਲੈਕਸ ’ਚ ਡਾ. ਅੰਬੇਡਕਰ ਦੇ ਬੁੱਤ ’ਤੇ ਫੁੱਲ ਮਾਲਾਵਾਂ ਭੇਟ ਕਰਨ ਉਪਰੰਤ ਆਰੰਭ ਹੋ ਕੇ ਕਚਹਿਰੀ ਚੌਕ, ਬੀਐੱਮਸੀ ਚੌਕ, ਨਾਮਦੇਵ ਚੌਕ, ਪ੍ਰੈੱਸ ਕਲੱਬ, ਪੀਐੱਨਬੀ ਚੌਕ ਕੰਪਨੀ ਬਾਗ, ਭਗਵਾਨ ਵਾਲਮੀਕਿ ਚੌਕ, ਜਯੋਤੀ ਚੌਕ, ਅੱਡਾ ਬਸਤੀਆਂ, ਫੁੱਟਬਾਲ ਚੌਕ ਤੋਂ ਹੁੰਦਾ ਹੋਇਆ ਨਕੋਦਰ ਚੌਕ ’ਚ ਡਾ. ਅੰਬੇਡਕਰ ਦੇ ਬੁੱਤ ’ਤੇ ਫੁੱਲ ਮਲਾਵਾ ਭੇਟ ਕਰਨ ਉਪਰੰਤ ਸਮਾਪਤੀ ਕੀਤੀ ਗਈ।
ਰੈਲੀ ਮੌਕੇ ਇਕ ਡਾ. ਤਕਰੀਬਨ ਇਕ ਹਜ਼ਾਰ ਤੋਂ ਵੱਧ ਮੋਟਰਸਾਈਕਲ ਸਕੂਟਰ ਸਵਾਰ ਨੌਜਵਾਨ ਅਕਾਲੀ ਆਗੂ ਤੇ ਵਰਕਰਾਂ ਦਾ ਵੱਡਾ ਕਾਫ਼ਲੇ ਨੇ ਹਿੱਸਾ ਲਿਆ। ਇਸ ਮੌਕੇ ਇਕਬਾਲ ਸਿੰਘ ਢੀਂਡਸਾ ਨੇ ਡਾ. ਅੰਬੇਡਕਰ ਦੇ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ। ਰੈਲੀ ’ਚ ਕੁਲਦੀਪ ਸਿੰਘ ਬੁੱਲਾ ਪ੍ਰਧਾਨ ਐੱਸਸੀ ਵਿੰਗ ਦੋਆਬਾ ਜ਼ੋਨ, ਕੇਐੱਸ ਮੱਖਣ, ਵਿਨੋਦ ਕੌਲ, ਸੁਰਜੀਤ ਸਿੰਘ ਨੀਲਾ ਮਹਿਲ, ਆਬਿਦ ਹਸਨ ਸਲਮਾਨੀ, ਸਵੀਟੀ ਸਿੰਘ, ਦਲਵਿੰਦਰ ਸਿੰਘ ਬੀੜਿੰਗ, ਅੰਮ੍ਰਿਤਬੀਰ ਸਿੰਘ ਪ੍ਰਧਾਨ ਯੂਥ ਅਕਾਲੀ ਦਲ ਜਲੰਧਰ, ਰਾਜਬੀਰ ਸਿੰਘ ਸ਼ੰਟੀ, ਮਨਬੀਰ ਸਿੰਘ, ਜੋਧਨ ਸਿੰਘ, ਪ੍ਰਿੰ. ਕਨਵ ਸ਼ਰਮਾ, ਹਰੀਸ਼ ਕੁਮਾਰ, ਸਿਮਰਨਪ੍ਰੀਤ ਸਿੰਘ ਭਾਟੀਆ, ਕਮਲ ਸਿੰਘ ਰੰਧਾਵਾ, ਓਂਕਾਰ ਸਿੰਘ ਰੰਧਾਵਾ, ਪਰਮਜੀਤ ਸਿੰਘ ਰੰਧਾਵਾ, ਆਬਿਦ ਸਲਮਾਨੀ, ਵੰਸ਼ ਬਾਠਲਾ, ਗੌਰਵ ਭਗਤ, ਅਮਿਤ ਭਗਤ, ਗੁਰਪ੍ਰੀਤ ਸਿੰਘ ਸਚਦੇਵਾ, ਗਗਨਦੀਪ ਸਿੰਘ ਨਾਗੀ, ਪਰਮਜੀਤ ਸਿੰਘ, ਪਰਮਿੰਦਰ ਸਿੰਘ, ਅਭੀ ਬਖਸ਼ੀ, ਰਣਜੀਤ ਸਿੰਘ, ਤਜਿੰਦਰ ਸਿੰਘ, ਰਾਹੁਲ ਰੰਧਾਵਾ, ਗੁਰਬਿੰਦਰ ਸਿੰਘ ਜੱਜ, ਜਸਕੀਰਤ ਸਿੰਘ,ਕਰਨ ਬੱਬੂ, ਰਮਿੰਦਰ ਸਿੰਘ ਸ਼ਿਬੂ, ਜਸਮੀਤ ਸਿੰਘ, ਰਮੀਤ ਕੌਲ, ਉਦੈ ਮਹਿੰਦਰੂ, ਅਵੀਨਾਸ਼, ਨੰਦਨ ਲਾਲ ਗੁਪਤਾ, ਸਾਗਰ, ਸ਼ਸ਼ੀ, ਰਿਸ਼ੀ ਤੇ ਧਰਮਿੰਦਰ ਭਾਸਕਰ ਆਦਿ ਹਾਜ਼ਰ ਸਨ।