ਬਰਸਾਤ ਕਾਰਨ ਡ੍ਰਾਈਵਿੰਗ ਟ੍ਰੈਕ 'ਤੇ ਟੈਸਟ ਦਾ ਕੰਮ ਪ੍ਰਭਾਵਿਤ
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Thu, 19 Mar 2026 09:51 PM (IST)
Updated Date: Thu, 19 Mar 2026 09:55 PM (IST)
ਜਾਗਰਣ ਸੰਵਾਦਦਾਤਾ, ਜਲੰਧਰ : ਬੱਸ ਸਟੈਂਡ ਨੇੜੇ ਆਟੋਮੈਟਿਡ ਡ੍ਰਾਈਵਿੰਗ ਟ੍ਰੈਕ 'ਤੇ ਲਗਾਤਾਰ ਦੂਜੇ ਦਿਨ ਵੀ ਬਿਨੈਕਾਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪਿਛਲੇ ਦਿਨ ਸਰਵਰ ’ਚ ਤਕਨੀਕੀ ਖਾਮੀਆਂ ਕਾਰਨ ਕੰਮ ਠੱਗ ਰਿਹਾ ਸੀ, ਜਦੋਂਕਿ ਵੀਰਵਾਰ ਨੂੰ ਬਰਸਾਤ ਕਾਰਨ ਡ੍ਰਾਈਵਿੰਗ ਲਾਇਸੈਂਸ ਲਈ ਟੈਸਟ ਦੇਣ ਆਏ ਬਹੁਤ ਸਾਰੇ ਬਿਨੈਕਾਰਾਂ ਦੇ ਪੱਲੇ ਨਿਰਾਸ਼ਾ ਹੀ ਪਈ।
ਸਵੇਰੇ ਤੋਂ ਹਲਕੀ ਬਰਸਾਤ ਦੌਰਾਨ ਟੈਸਟ ਦਾ ਕੰਮ ਚੱਲਦਾ ਰਿਹਾ। ਰੋਜ਼ਾਨਾ ਦੇ ਟ੍ਰੈਕ 'ਤੇ ਨਿਰਧਾਰਿਤ 120 ਦੇ ਸਲਾਟ ਹੁੰਦੇ ਹਨ, ਜਿਸ ’ਚੋਂ ਸਵੇਰੇ ਤੋਂ ਦੁਪਹਿਰ ਤੱਕ ਸਿਰਫ 40 ਟੈਸਟ ਹੀ ਹੋ ਸਕੇ। ਬਾਅਦ ’ਚ ਬਰਸਾਤ ਦੇ ਤੇਜ਼ ਹੋਣ ਕਾਰਨ ਬਿਨੈਕਾਰਾਂ ਨੂੰ ਦੂਜੇ ਦਿਨ ਆਉਣ ਦੀ ਸਲਾਹ ਦਿੱਤੀ ਗਈ।